ਸੁਰਿੰਦਰ ਲਾਲੀ, ਮਾਨਸਾ : ਐੱਚਡੀਐੱਫਸੀ ਬੈਂਕ ਸ਼ਾਖਾ ਮਾਨਸਾ ਵੱਲੋਂ ਹਰ ਸਾਲ ਲਗਾਏ ਜਾਂਦੇ ਖ਼ੂਨਦਾਨ ਕੈਂਪਾਂ ਦੀ ਲੜੀ ਤਹਿਤ ਇਸ ਸਾਲ ਦਾ ਸ਼ੁੱਕਰਵਾਰ ਨੂੰ 8ਵਾਂ ਖ਼ੂਨਦਾਨ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਲਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬ੍ਾਂਚ ਮੈਨੇਜਰ ਹਰਸ਼ ਜਿੰਦਲ ਨੇ ਦੱਸਿਆ ਕਿ ਬੈਂਕ ਦੀ ਹਰੇਕ ਸ਼ਹਿਰ ਦੀ ਸ਼ਾਖਾ ਵੱਲੋਂ ਇਸ ਮਹੀਨੇ ਖ਼ੂਨਦਾਨ ਕੈਂਪ ਲਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿਚ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਲੈਂਦਿਆਂ ਬੈਂਕ ਦੇ ਸਾਰੇ ਕਰਮਚਾਰੀ ਖ਼ੂਨਦਾਨ ਕਰਦੇ ਹਨ। ਮਾਨਸਾ ਸਾਇਕਲ ਗਰੁੱਪ ਦੇ ਸਹਿਯੋਗ ਨਾਲ ਲਗਾਏ ਗਏ ਅੱਜ ਦੇ ਖ਼ੂਨਦਾਨ ਕੈਂਪ ਦਾ ਉਦਘਾਟਨ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਨੇ ਕੀਤਾ।

ਇਸ ਮੌਕੇ ਬੋਲਦਿਆਂ ਡਾ. ਠੁਕਰਾਲ ਨੇ ਕਿਹਾ ਕਿ ਬੈਂਕ ਵੱਲੋਂ ਕੀਤਾ ਜਾਂਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹਰੇਕ 18 ਸਾਲ ਤੋਂ ਉਪਰ ਦੇ ਤੰਦਰੁਸਤ ਇਨਸਾਨ ਨੂੰ ਸਾਲ ਵਿਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹਰੇਕ ਇਨਸਾਨ ਜ਼ਿੰਦਗੀ ਵਿਚ ਇਕ ਵਾਰ ਖ਼ੂਨਦਾਨ ਕਰੇ ਤਾਂ ਕੋਈ ਵੀ ਮਰੀਜ਼ ਖ਼ੂਨ ਦੀ ਘਾਟ ਕਾਰਨ ਜ਼ਿੰਦਗੀ ਨਹੀਂ ਗਵਾ ਸਕਦਾ। ਇਸ ਲਈ ਮਾਨਵਤਾ ਦੀ ਸੇਵਾ ਹਿੱਤ ਹਰੇਕ ਇਨਸਾਨ ਨੂੰ ਜ਼ਿੰਦਗੀ ਵਿਚ ਇਕ ਵਾਰ ਜ਼ਰੂਰ ਖ਼ੂਨਦਾਨ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਦਾ ਖ਼ੂਨ ਨਾਲੀਆਂ 'ਚ ਨਹੀਂ ਨਾੜੀਆਂ 'ਚ ਵਹਿਣਾ ਚਾਹੀਦਾ ਹੈ। ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੂੰ ਅੱਜ 119 ਵੀ ਵਾਰ ਖ਼ੂਨਦਾਨ ਕਰਨ 'ਤੇ ਵਧਾਈ ਦਿੰਦਿਆਂ ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀਪਐੱਸ ਰੇਖੀ ਨੇ ਦੱਸਿਆ ਕਿ ਮਾਨਸਾ ਸਾਈਕਲ ਗਰੁੱਪ ਦੇ ਮੈਂਬਰ ਜਿੱਥੇ ਸਾਈਕਲ ਚਲਾਕੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਪ੍ਰਰੇਰਿਤ ਕਰਦੇ ਹਨ ਉਸ ਦੇ ਨਾਲ ਹੀ ਸਾਰੇ ਮੈਂਬਰ ਬਿਮਾਰ ਮਰੀਜ਼ਾਂ ਲਈ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਦੇ ਹਨ। ਬੈਂਕ ਵਲੋਂ ਮਾਨਸਾ ਸਾਈਕਲ ਗਰੁੱਪ ਦਾ ਖ਼ੂਨਦਾਨ ਕੈਂਪ 'ਚ ਵਿਸ਼ੇਸ਼ ਯੋਗਦਾਨ ਦੇਣ ਬਦਲੇ ਡਾ. ਟੀਪੀਐੱਸ ਰੇਖੀ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਐੱਸਐੱਮਓ ਡਾ. ਅਸ਼ੋਕ ਕੁਮਾਰ ਨੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਕਮਲਦੀਪ ਗਰਗ, ਪਲਵ ਗੁਪਤਾ, ਕਿਸ਼ਨ ਮਿੱਤਲ, ਬਲਜੀਤ ਕੜਵਲ, ਰਮਨ ਗੁਪਤਾ, ਡਾ. ਕਮਲਪ੍ਰਰੀਤ ਬਰਾੜ, ਦੀਪਕ ਸੈਣੀ, ਅਭਿਸ਼ੇਕ ਕੁਮਾਰ, ਹੇਮੰਤ ਗੋਇਲ, ਸੰਦੀਪ ਕੁਮਾਰ, ਵਿਜੈ ਕੁਮਾਰ, ਬਿੰਨੂ ਗਰਗ, ਸ਼ਾਮ ਲਾਲ ਸਮੇਤ ਮੈਂਬਰ ਹਾਜ਼ਰ ਸਨ।