ਪੱਤਰ ਪ੍ਰੇਰਕ, ਮਾਨਸਾ : ਜ਼ਿਲ੍ਹੇ ਦੀਆਂ ਯੂਥ ਕਲੱਬਾਂ ਵੱਲੋਂ ਖ਼ੂਨਦਾਨ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਵੀਰਵਾਰ ਨੂੰ ਉਮੀਦ ਸੋਸ਼ਲ ਵੈੱਲਫੇਅਰ ਕਲੱਬ ਬੋੜਾਵਾਲ ਵੱਲੋਂ ਐੱਚਡੀਐੱਫਸੀ ਬੈਂਕ ਭੀਖੀ ਦੇ ਸਹਿਯੋਗ ਨਾਲ 8ਵਾਂ ਵਿਸ਼ਾਲ ਖ਼ੂਨਦਾਨ ਕੈਂਪ ਹਨੰੂਮਾਨ ਮੰਦਰ ਭੀਖੀ ਵਿਖੇ ਲਾਇਆ ਗਿਆ। ਜਿਸ ਵਿਚ ਮਾਨਸਾ ਸਿਵਲ ਹਸਪਤਾਲ ਦੀ ਟੀਮ ਵੱਲੋਂ 70 ਯੂਨਿਟ ਬਲੱਡ ਇਕੱਠਾ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਕੈਂਪ ਦੇ ਪ੍ਰਬੰਧਕ ਤੇ ਉਮੀਦ ਸੋਸ਼ਲ ਵੈੱਲਫੇਅਰ ਕਲੱਬ ਬੋੜਾਵਾਲ ਦੇ ਸੀਨੀਅਰ ਆਗੂ ਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਪਿੰਡ ਦੀ ਸਫ਼ਾਈ, ਪਿੰਡ ਵਿਚ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਹਿੱਤ ਪੌਦੇ ਲਾਏ ਗਏ ਹਨ।

ਖ਼ੂਨਦਾਨ ਕੈਂਪ ਦਾ ਉਦਘਾਟਨ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਕੀਤਾ। ਉਹਨਾਂ ਇਸ ਮੌਕੇ ਬੋਲਿਦਆਂ ਕਿਹਾ ਕਿ ਖ਼ੂਨਦਾਨ ਇਕ ਮਹਾਂਦਾਨ ਹੈ ਅਤੇ ਸਾਨੂੰ ਇਸ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵਿਕਾਸ ਕੁਮਾਰ ਮੇਨੈਜਰ ਐੱਚਡੀਐੱਫਸੀ ਬੈਂਕ ਭੀਖੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਕੈਂਪ ਨੇ ਖ਼ੂਨਦਾਨ ਕਰਨ ਵਾਲੇ ਸਮੂਹ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਅਰਹੰਤ ਕਾਲਜ ਬਰੇਟਾ ਦੀ ਟੀਮ ਪ੍ਰਰੋਗ੍ਰਾਮ ਅਫਸਰ ਦੀਪਕ ਦੀ ਅਗਵਾਈ ਹੇਠ ਇਸ ਕੈਂਪ ਵਿਚ ਸ਼ਾਮਲ ਹੋਈ। ਉਮੀਦ ਸੋਸ਼ਲ ਵੈੱਲਫੇਅਰ ਕਲੱਬ ਬੋੜਾਵਾਲ ਦੀ ਟੀਮ ਸੁਖਰਾਜ ਸਿੰਘ, ਬੰਮਪੀ ਰਾਖਾ, ਸੁਖਚੇਨ ਸਿੰਘ ਮਨਪ੍ਰੀਤ ਸਿੰਘ, ਮਨਜੀਤ ਸਿੰਘ ਡਾਕਟਰ, ਅਮਨਦੀਪ ਸਿੰਘ ਜਸ਼ਨ ਸਟੂਡੀਓ, ਜਸਪਿੰਦਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਨੇ ਸ਼ਮੂਲੀਅਤ ਕਰਦੇ ਹੋਏ ਖੂਨਦਾਨ ਵੀ ਕੀਤਾ ਤੇ ਖ਼ੂਨਦਾਨੀਆਂ ਦੀ ਰਿਫਰੇਸ਼ਮੈਟ ਤੇ ਸੇਵਾ ਸੰਭਾਲ ਵੀ ਕੀਤੀ।