ਕੁਲਜੀਤ ਸਿੰਘ ਸਿੱਧੂ, ਮਾਨਸਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਪ੍ਰਤੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਿਸ ਨੇ 41100 ਨਸ਼ੇ ਦੀਆਂ ਗੋਲੀਆਂ ਤੇ 1 ਲੱਖ 70 ਹਜ਼ਾਰ ਰੁਪਏ ਦੀ ਡਰੱਗ ਮਨੀ ਗੁਰਲਾਲ ਸਿੰਘ ਵਾਰਡ ਨੰਬਰ 6 ਬੋਹਾ, ਗੁਲਾਬ ਸਿੰਘ ਵਾਸੀ ਮਲਕਪੁਰ ਭੀਮੜਾ ਅਤੇ ਸੁਨੀਲ ਕੁਮਾਰ ਉਰਫ ਪੌਪ ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਤੋਂ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਪਿੰਡ ਹਾਕਮਵਾਲਾ ਨੂੰ ਜਾਂਦੇ ਸੂਏ ਦੀ ਪਟੜੀ ਬਾਹੱਦ ਬੋਹਾ ਕੋਲ ਉਕਤ ਦੋਨਾਂ ਦੋਸ਼ੀਆਂ ਗੁਰਲਾਲ ਸਿੰਘ ਅਤੇ ਗੁਲਾਬ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 900 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਦੀ ਬਰਾਮਦ ਕਰਕੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਤੇ ਦੱਸਿਆ ਕਿ ਉਨ੍ਹਾਂ ਨਸ਼ੀਲੀਆਂ ਗੋਲੀਆਂ ਸੁਨੀਲ ਕੁਮਾਰ ਉਰਫ਼ ਪੋਪ, ਮਾਲਕ ਗੋਇਲ ਮੈਡੀਕਲ ਸਟੋਰ ਬੋਹਾ ਤੋਂ ਖਰੀਦੀਆਂ ਸਨ। ਜਿਸ 'ਤੇ ਮੁਕੱਦਮਾ 20 ਨਵੰਬਰ ਨੂੰ ਅ/ਧ 29 ਐੱਨਡੀਪੀਐੱਸ ਐਕਟ ਦਾ ਵਾਧਾ ਕਰ ਕੇ ਸੁਨੀਲ ਕੁਮਾਰ ਉਰਫ ਪੋਪ ਨੂੰ ਬਤੋਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਪਾਰਟੀ ਵੱਲੋਂ ਸੀਸ਼ਨ ਕੁਮਾਰ ਜ਼ਿਲ੍ਹਾ ਡਰੱਗ ਕੰਟਰੋਲ ਅਫਸਰ ਮਾਨਸਾ ਨੂੰ ਨਾਲ ਲੈ ਕੇ ਉਕਤ ਮੈਡੀਕਲ ਸਟੋਰ 'ਤੇ ਰੇਡ ਕਰ ਕੇ ਸਟੋਰ ਮਾਲਕ ਸੁਨੀਲ ਕੁਮਾਰ ਉਰਫ ਪੌਪ ਨੂੰ ਕਾਬੂ ਕੀਤਾ ਗਿਆ। ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ 40200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ 1 ਲੱਖ 70 ਹਜ਼ਾਰ ਰੁਪਏ ਦੀ ਡਰੱਗ-ਮਨੀ ਵੀ ਬਰਾਮਦ ਕੀਤੀ ਗਈ।

ਇਸ ਤੋਂ ਇਲਾਵਾ ਥਾਣਾ ਬਰੇਟਾ ਦੀ ਪੁਲਿਸ ਨੇ 432 ਬੋਤਲਾਂ ਸ਼ਰਾਬ ਠੇਕਾ ਮਾਰਕਾ ਸ਼ਹਿਨਸ਼ਾਈ ਹਰਿਆਣਾ ਸਮੇਤ ਸਫਿਵਟ ਕਾਰ ਨੰਬਰ ਐੱਚਆਰ 26 ਏਵੀ-5755 ਕਿ੍ਰਸ਼ਨ ਸਿੰਘ ਵਾਸੀ ਕਾਲੀਆ, ਯਾਦਵਿੰਦਰ ਸਿੰਘ ਵਾਸੀ ਲੇਹਲ ਖੁਰਦ, ਸੁਰੇਸ਼ ਕੁਮਾਰ ਸੇਲਜਮੈਨ, ਸ਼ਰਾਬ ਠੇਕਾ ਸਿਧਾਣੀ ਤੇ ਪ੍ਰਵੇਸ਼ ਕੁਮਾਰ ਮਾਲਕ ਸ਼ਰਾਬ ਠੇਕਾ ਸਿਧਾਣੀ ਹਰਿਆਣਾ ਤੋਂ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਬੋਹਾ ਦੀ ਪੁਲਿਸ ਨੇ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਸ਼ਹਿਸਾਈ ਹਰਿਆਣਾ ਤੇ ਪਲਟੀਨਾ ਮੋਟਰਸਾਈਕਲ ਬਿਨਾ ਨੰਬਰੀ ਸਮੇਤ ਰਿੰਕੂ ਸਿੰਘ ਵਾਸੀ ਸਰਦਾਰੇਵਾਲਾ ਅਤੇ ਚਮਕੌਰ ਸਿੰਘ ਵਾਸੀ ਕਾਸਮਪੁਰ ਛੀਨਾ ਨੂੰ ਅਤੇ ਥਾਣਾ ਸਰਦੂਲਗੜ ਦੀ ਪੁਲਿਸ ਨੇ 11 ਬੋਤਲਾਂ ਸ਼ਰਾਬ ਠੇਕਾ ਮਾਰਕਾ ਸਹਿਨਾਈ (ਹਰਿਆਣਾ) ਸਮੇਤ ਬਲਜਿੰਦਰ ਸਿੰਘ ਵਾਸੀ ਟਿੱਬੀ ਹਰੀ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ।