v> ਸੁਖਵਿੰਦਰ ਨਿੱਕੂ, ਸਰਦੂਲਗੜ੍ਹ : ਇਨ੍ਹੀਂ ਦਿਨੀਂ ਖ਼ਬਰਾਂ ਦੀਆਂ ਸੁਰਖੀਆਂ 'ਚ ਬਿਜਲੀ ਵਾਲੇ ਜਾਂ ਮੋਬਾਈਲ ਫ਼ੋਨਾਂ ਦੀ ਰੇਂਜ ਵਾਲੇ ਟਾਵਰਾਂ ਉੱਪਰ ਚੜ੍ਹ ਕੇ ਕਈ ਵਿਅਕਤੀਆਂ ਵੱਲੋਂ ਜਨਤਕ ਜਾਂ ਆਪਣੀਆਂ ਨਿੱਜੀ ਮੰਗਾਂ ਮਨਵਾਉਣ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਦੇ ਲਾਗਲੇ ਪਿੰਡ 'ਟਿੱਬੀ ਹਰੀ ਸਿੰਘ ਵਾਲੀ' ਦੇ ਇਕ ਵਿਅਕਤੀ ਰੇਸ਼ਮ ਸਿੰਘ (40) ਪੁੱਤਰ ਬੋਘਾ ਸਿੰਘ ਸਵੇਰੇ ਤਕਰੀਬਨ 7 ਵਜੇ ਤੋਂ ਇਕ ਮੋਬਾਈਲ ਫੋਨ ਦੀ ਰੇਂਜ ਵਾਲੇ ਟਾਵਰ ਉਪਰ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਿਹਾ ਹੈ। ਜਦੋਂ ਉਸ ਨੂੰ ਇਸ ਸਾਰੀ ਘਟਨਾ ਦਾ ਕਾਰਨ ਪੁੱਛਿਆ ਤਾਂ ਉਸ ਦਾ ਇਹ ਕਹਿਣਾ ਹੈ ਕਿ ਉਸ ਨੇ ਇੱਕ ਨਿੱਜੀ ਕੰਪਨੀ ਤੋਂ ਲੋਨ ਲਿਆ ਹੋਇਆ ਸੀ। ਕੰਪਨੀ ਦੇ ਅਧਿਕਾਰੀ ਉਸ ਨੂੰ ਕਾਫੀ ਦਿਨਾਂ ਤੋਂ ਲਗਾਤਾਰ ਪਰੇਸ਼ਾਨ ਕਰ ਰਹੇ ਹਨ। ਜਦੋਂ ਕਿ ਉਹ ਇਕ ਬੱਸ ਦਾ ਕੰਡਕਟਰ ਸੀ ਪਰ ਲਾਕਡਾਊਨ ਕਾਰਨ ਉਸ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਹੈ। ਇਸ ਲਈ ਉਹ ਟਾਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗਾ। ਇਸ ਮੌਕੇ ਪੁਲਿਸ ਪਹੁੰਚ ਚੁੱਕੀ ਹੈ ਤੇ ਉਸ ਨੂੰ ਥੱਲੇ ਉਤਾਰਨ ਦੀ ਕੋਸ਼ਿਸ਼ ਜਾਰੀ ਹੈ।

Posted By: Seema Anand