ਜਸਪਾਲ ਸਿੰਘ ਜੱਸੀ, ਬੋਹਾ : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਛੋਟੇ ਬੱਚੇ ਫਤਿਹਵੀਰ ਦੇ ਘਟਨਾਕ੍ਮ ਤੋਂ ਬਾਅਦ ਸੂਬੇ ਅੰਦਰ ਪ੍ਰਰਾਸ਼ਸਨ ਨੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ 'ਚ ਖੜ੍ਹੋਤ ਦਰਜ ਕਰਾਉਣ ਲਈ ਅੱਡੀ-ਚੋਟੀ ਦਾ ਜੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਤਾਜਾ ਉਦਾਹਰਨ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੀ ਪੁਲਿਸ ਨੇ ਦਿੱਤੀ ਹੈ, ਜਿੱਥੇ ਛੇ ਸਾਲਾ ਮਾਸੂਮ ਜੋ ਆਪਣੇ ਪਰਿਵਾਰ ਸਮੇਤ ਬੋਹਾ ਦੀ ਇੱਕ ਦੁਕਾਨ ਤੋਂਂ ਆਪਣੀ ਵਿਆਹ ਦੀ ਖਰੀਦੋ-ਖਰੋਫਤ ਕਰਨ ਪੁੱਜਿਆ ਸੀ, ਦੇ ਭੀੜ-ਭੜੱਕੇ 'ਚ ਅਚਾਨਕ ਗੁੰਮ ਹੋ ਜਾਣ ਦੀ ਘਟਨਾਂ ਤੋਂ ਕਰੀਬ ਇੱਕ ਘੰਟੇ 'ਚ ਬੱਚਾ ਪ੍ਰਰਾਪਤ ਕਰਕੇ ਬੋਹਾ ਪੁਲਿਸ ਨੇ ਮਾਪਿਆਂ ਹਵਾਲੇ ਕਰ ਦਿੱਤਾ। ਜਿਸ ਉਪਰੰਤ ਇਲਾਕੇ ਦੇ ਲੋਕਾਂ ਨੇ ਬੋਹਾ ਪੁਲਿਸ ਦੀ ਪਿੱਠ ਥਾਪੜਦਿਆਂ ਖੁਦ ਨੂੰ ਸੁਰੱਖਿਅਤ ਮੁਹਿਸੂਸ ਕਰਦਿਆਂ ਪੁਲਿਸ ਪ੍ਰਸਾਦਾ ਧੰਨਵਾਦ ਹੈ। ਦੱਸ ਦੇਈਏ ਕਿ ਸੰਗਰੂਰ ਜਿਲ੍ਹੇ ਦੇ ਪਿੰਡ ਨੀਲੋਵਾਲ ਦਾ ਵਸਨੀਕ ਕੀਤਰ ਸਿੰਘ ਪੁੱਤਰ ਲੀਲਾ ਸਿੰਘ ਆਪਣੇ ਛੇ ਸਾਲਾ ਮਾਸੂਮ ਬੱਚੇ ਅਰਸ਼ਦੀਪ ਸਿੰਘ ਅਤੇ ਪਤਨੀ ਦਲਜੀਤ ਕੌਰ ਸਮੇਤ ਆਪਣੇ ਸਹੁਰਾ ਪਰਿਵਾਰ ਨਾਲ ਬੋਹਾ ਵਿਖੇ ਵਿਆਹ ਦੀ ਖਰੀਦੋ-ਖਰੋਫਤ ਕਰਨ ਸਬੰਧੀ ਪੁੱਜੇ ਸਨ, ਪਰ ਭੀੜ 'ਚ ਭੀੜ 'ਚ ਅਚਾਨਕ ਬੱਚਾ ਗੁੰਮ ਹੋ ਗਿਆ। ਜਿਸ ਨੂੰ ਲੱਭਣ ਲਈ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਆਪਣੇ ਪੱਧਰ 'ਤੇ ਯਤਨ ਕੀਤੇ ਪ੍ਰੰਤੂ ਫਿਰ ਵੀ ਬੱਚਾ ਹੱਥ ਨਾ ਲੱਗਣ ਉਪਰੰਤ ਬੋਹਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਮੁੱਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਚ ਭੇਜੀਆਂ ਪ੍ਰੰਤੂ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਉਪਰੰਤ ਪੁਲਿਸ ਪਾਰਟੀ ਨੂੰ ਗੁੰਮ ਹੋਇਆ ਬੱਚਾ ਸ਼ਹਿਰ ਤੋ ਕਰੀਬ 1.5 ਕਿਲੋਮੀਟਰ ਦੀ ਦੂਰੀ ਤੇ ਬੋਹਾ-ਬਖਸ਼ੀਵਾਲਾ ਨਹਿਰ ਦੇ ਗਾਦੜਪੱਤੀ ਨੇੜੇ ਸਥਿਤ ਪੁਲ ਨੇੜਿਓ ਸੰਨੀ ਥਾਂ ਤੇ ਮਿਲਿਆ। ਜਿਸ ਉਪਰੰਤ ਡੀਐੱਸਪੀ ਬੁਢਲਾਡਾ ਅੰਕੁਰ ਗੁਪਤਾ ਦੀ ਹਾਜ਼ਰੀ 'ਚ ਬੱਚਾ ਮਾਪਿਆਂ ਹਵਾਲੇ ਕਰ ਦਿੱਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਬੁਢਲਾਡਾ ਅੰਕੁਰ ਗੁਪਤਾ ਨੇ ਕਿਹਾ ਕਿ ਸ਼ਹਿਰ ਅੰਦਰ ਵਿਆਹ ਸਬੰਧੀ ਸਮਾਨ ਦੀ ਖਰੀਦੋ-ਖਰੋਫਤ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ ਪਿੰਡ ਨੀਲੋਵਾਲ ਦਾ ਇੱਕ ਪਰਿਵਾਰ ਪੁੱਜਾ ਹੋਇਆ ਸੀ। ਜਿੱਥੋਂ ਛੇ ਸਾਲਾ ਬੱਚਾ ਅਰਸ਼ਦੀਪ ਸਿੰਘ ਭੀੜ 'ਚ ਮਾਪਿਆਂ ਦਾ ਹੱਥ ਛੁਡਾਕੇ ਕਿਧਰੇ ਚਲਾ ਗਿਆ, ਜਿਸ ਨੂੰ ਉਪਰੰਤ ਥਾਣਾ ਮੁੱਖੀ ਗੁਰਮੇਲ ਸਿੰਘ, ਏਐੱਸਆਈ ਭੁਪਿੰਦਰ ਸਿੰਘ, ਐੱਸਆਈ ਮਨਪ੍ਰਰੀਤ ਸਿੰਘ, ਏਐੱਸਆਈ ਬਲਵੀਰ ਸਿੰਘ ਅਧਾਰਿਤ ਪੁਲਿਸ ਟੀਮਾਂ ਨੇ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਉਰਪੰਤ ਬੋਹਾ ਤੋਂ ਕਰੀਬ 1.5 ਕਿਲੋਮੀਟਰ ਦੀ ਦੂਰੀ 'ਤੇ ਸੁੰਨੀ ਥਾਂ ਤੋਂ ਪ੍ਰਰਾਪਤ ਕੀਤਾ ਹੈ, ਜਿਹੜਾ ਘਬਰਾਹਟ ਦੀ ਹਾਲਤ 'ਚ ਸੀ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਆਦਿ ਵੀ ਨਹੀ ਚੱਲ ਰਿਹਾ ਅਤੇ ਪਰਿਵਾਰ ਨੂੰ ਇਸ ਸਬੰਧੀ ਕਿਸੇ ਉਪਰ ਕੋਈ ਸੰਦੇਹ ਵੀ ਨਹੀਂ ਹੈ। ਗੁਪਤਾ ਨੇ ਕਿਹਾ ਕਿ ਫਿਰ ਵੀ ਪੁਲਿਸ ਮਾਮਲੇ ਨੂੰ ਡੁੰਘਾਈ ਨਾਲ ਪੜਤਾਲ ਕਰ ਰਹੀ ਹੈ। ਜੇਕਰ ਕੋਈ ਹੋਰ ਤੱਥ ਸਾਹਮਣੇ ਆਏ ਤਾਂ ਪੁਲਿਸ ਬਣਦੀ ਕਾਰਵਾਈ ਅਮਲ 'ਚ ਲਿਆਵੇਗੀ। ਉਨ੍ਹਾਂ ਥਾਨਾ ਮੁੱਖੀ ਬੋਹਾ ਸਮੇਤ ਸਥਾਨਕ ਪੁਲਿਸ ਪ੍ਰਸਾਸਨ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੇ ਜਾਂਬਾਜ ਪੁਲਿਸ ਅਫਸਰਾਂ ਸਦਕਾ ਹੀ ਲੋਕ ਨਜਰਾਂ 'ਚ ਪੁਲਿਸ ਅਦਬ ਦੀ ਪਾਤਰ ਬਣਦੀ ਹੈ, ਉਨ੍ਹਾਂ ਇਹ ਵੀ ਕਿਹਾ ਮਾਮਲੇ 'ਚ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਥਾਨਾ ਮੁੱਖੀ ਗੁਰਮੇਲ ਸਿੰਘ, ਏਐੱਸਆਈ ਭੁਪਿੰਦਰ ਸਿੰਘ, ਐੱਸਆਈ ਮਨਪ੍ਰਰੀਤ ਸਿੰਘ, ਏਐੱਸਆਈ ਬਲਵੀਰ ਸਿੰਘ, ਮੁੱਖ ਮੁਣਸੀ ਹਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਓਧਰ ਪੁਲਿਸ ਦੀ ਇਸ ਕਾਰਵਾਈ 'ਤੇ ਪੁਲਿਸ ਪ੍ਰਸਾਸਨ ਦੀ ਹਥਲੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇਕਾਈ ਮੱਲ ਸਿੰਘ ਵਾਲਾ ਦੇ ਪ੍ਰਧਾਨ ਦਰਸਨ ਸਿੰਘ ਅਤੇ ਸਮਾਜ ਸੇਵੀ ਵਿਜੇ ਕੁਮਾਰ ਪੇਟੀਆਂ ਵਾਲੇ ਨੇ ਕਿਹਾ ਕਿ ਪੁਲਿਸ ਮੁਸਤੈਦੀ ਸਦਕਾ ਗੁੰਮ ਹੋਇਆ ਬੱਚਾ ਥੋੜਾ ਸਮੇਂ 'ਚ ਪ੍ਰਰਾਪਤ ਕਰ ਲਿਆ ਗਿਆ। ਜੇਕਰ ਪੁਲਿਸ ਮੁਸਤੈਦੀ ਨਾ ਦਿਖਾਉਦੀ ਤਾਂ ਹੋਰ ਮਾੜੀ ਘਟਨਾਂ ਵਾਪਰਨ ਦਾ ਡਰ ਸੀ। ਇਸ ਨਾਲ ਇਲਾਕੇ ਅੰਦਰ ਪੁਲਿਸ ਦਾ ਸਤਿਕਾਰ ਹੋਰ ਵਧਿਆ ਹੈ।