ਜਗਤਾਰ ਸਿੰਘ ਧੰਜਲ, ਮਾਨਸਾ : ਥਾਣਾ ਜੌੜਕੀਆਂ) ਦੀ ਪੁਲਿਸ ਨੇ ਕਿਸੇ ਵੱ¤ਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਲੁਟੇਰਾ ਗਿਰੋਹ ਦੇ 6 ਮੈਂਬਰਾਂ 'ਚੋਂ 4 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਗਿ੍ਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ ਗੰਡਾਸੀ, ਕੁਹਾੜੀ, ਲੋਹਾ ਰਾਡ (ਪਾਈਪਨੁਮਾ) ਅਤੇ ਦਾਹ ਲੋਹਾ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ 7 ਮੋਟਰਸਾਈਕਲ ਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਂਨ।

ਲੁਟੇਰਾ ਗਿਰੋਹ ਦੇ 2 ਮੈਂਬਰ ਜੋ ਵਾਰਦਾਤ ਦੀ ਰੇਕੀ ਕਰਨ ਲਈ ਪਹਿਲਾਂ ਹੀ ਮੌਕੇ ਤੋਂ ਚਲੇ ਗਏ ਸੀ, ਨੂੰ ਵੀ ਜਲਦੀ ਹੀ ਗਿ੍ਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।

ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਪਾਸ ਇਤਲਾਹ ਮਿਲੀ ਕਿ ਲੁੱਟਾਂ/ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 6 ਮੈਂਬਰ ਜਸਵਿੰਦਰ ਸਿੰਘ ਉਰਫ ਭੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਚਨਾਰਥਲ (ਬਠਿੰਡਾ), ਅਰਸ਼ਦੀਪ ਸਿੰਘ ਪੁੱਤਰ ਕਾਲਾ ਸਿੰਘ, ਮਨਪ੍ਰਰੀਤ ਸਿੰਘ ਉਰਫ ਘਾਚਾ ਪੁੱਤਰ ਕਾਕਾ ਸਿੰਘ, ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਮਿੱਠੂ ਸਿੰਘ, ਮੰਗਾ ਸਿੰਘ ਪੁੱਤਰ ਅਜੈਬ ਸਿੰਘ ਵਾਸੀਆਨ ਮੌੜ ਚੜ੍ਹਤ ਸਿੰਘ ਵਾਲਾ (ਬਠਿੰਡਾ) ਤੇ ਲਖਵਿੰਦਰ ਸਿੰਘ ਉਰਫ ਮਿੰਦੀ ਪੁੱਤਰ ਜਾਨੀ ਸਿੰਘ ਵਾਸੀ ਜੋਧਪੁਰ ਪਾਖਰ (ਬਠਿੰਡਾ) ਜੋ ਭਾਖੜਾ ਨਹਿਰ ਦੇ ਨੇੜੇ ਗੁਪਤ ਥਾਂ 'ਤੇ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸਨ ਤੇ ਛਾਪਾਮਾਰੀ ਕਰ ਕੇ 4 ਮੈਂਬਰਾਂ ਜਸਵਿੰਦਰ ਸਿੰਘ ਉਰਫ ਭੱਲਾ ਪੁੱਤਰ ਕੁਲਦੀਪ ਸਿੰਘ ਵਾਸੀ ਚਨਾਰਥਲ (ਬਠਿੰਡਾ), ਅਰਸ਼ਦੀਪ ਸਿੰਘ ਕਾਲਾ ਸਿੰਘ, ਮਨਪ੍ਰਰੀਤ ਸਿੰਘ ਉਰਫ ਘਾਚਾ ਪੁੱਤਰ ਕਾਕਾ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਬੂਰਾ ਪੁੱਤਰ ਮਿੱਠੂ ਸਿੰਘ ਵਾਸੀਆਨ ਮੌੜ ਚੜ੍ਹਤ ਸਿੰਘ (ਬਠਿੰਡਾ) ਨੁੰੂ ਕਾਬੂ ਕਰਕੇ ਉਨ੍ਹਾਂ ਤੋਂ ਗੰਡਾਸੀ, ਕੁਹਾੜੀ, ਲੋਹਾ ਰਾਡ, ਦਾਹ ਜਿਹੇ ਮਾਰੂ ਹਥਿਆਰਾਂ ਤੋਂ ਇਲਾਵਾ 7 ਮੋਟਰਸਾਈਕਲ ਅਤੇ ਟੱਚ ਸਕਰੀਨ ਪੰਜ ਮੋਬਾਇਲ ਫੋਨ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਮੁਲਜਿਮ ਅਪਰਾਧਿਕ ਪਿਛੋਕੜ ਵਾਲੇ ਹਨ, ਜਿਨ੍ਹਾਂ ਵਿਰੁ¤ਧ ਪੰਜਾਬ ਅਤੇ ਹਰਿਆਣਾ ਆਦਿ ਚ ਨਸ਼ਿਆਂ ਆਦਿ ਦੇ ਮਾਮਲੇ ਦਰਜ ਹਨ।ਉਨ੍ਹਾਂ ਦੱਸਿਆ ਕਿ ਗਿਰੋਹ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਵੀ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।