ਚਤਰ ਸਿੰਘ, ਬੁਢਲਾਡਾ : ਭਾਜਪਾ ਦੀ ਇਤਿਹਾਸਕ ਜਿੱਤ ਸਦਕਾ ਨਰਿੰਦਰ ਮੋਦੀ ਦੇ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਸਥਾਨਕ ਸ਼ਹਿਰ ਦੇ ਸੀਨੀਅਰ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਹਲਕਾ ਪ੍ਰਧਾਨ ਯਸ਼ਪਾਲ ਗਰਗ, ਪ੍ਰਰੇਮ ਕੁਮਾਰ ਗਰਗ, ਵਿਨੋਦ ਕੁਮਾਰ ਗਰਗ ਨੇ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਦੀ ਪਿਛਲੀ ਵਿਕਾਸ ਮੁਖੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਵੋਟ ਦਿੱਤਾ ਹੈ। ਜਿਸ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਭਾਜਪਾ ਖ਼ਿਲਾਫ਼ ਉਗਲੇ ਜਾ ਰਹੇ ਜ਼ਹਿਰ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁੜ ਤੋਂ ਬਣੀ ਸਰਕਾਰ ਦਾ ਇੱਕੋ ਨਾਅਰਾ 'ਸਬਕਾ ਸਾਥ, ਸਬਕਾ ਵਿਕਾਸ' ਹੋਵੇਗਾ। ਇਸ ਮੌਕੇ ਭਾਜਪਾ ਟੀਮ ਦੇ ਆਗੂ ਸੁਖਦਰਸ਼ਨ ਸ਼ਰਮਾ (ਲੀਲਾ), ਅੰਮਿ੍ਤਪਾਲ ਪਾਲਾ, ਗੋਪਾਲ ਕਿ੍ਸ਼ਨ, ਬਲਰਾਮ ਕਾਠ, ਜਨਕ ਰਾਜ ਗੋਇਲ, ਸ਼ੁਭਾਸ਼ ਅਰੋੜਾ, ਦੇਵ ਰਾਜ ਗਰਗ, ਸਰਬਜੀਤ ਸਿੰਘ, ਸੁਹਾਗ ਰਾਣੀ, ਸ਼ਸ਼ੀ ਸ਼ਰਮਾ,ਬਲਵੀਰ ਕੌਰ ਆਦਿ ਆਗੂ ਤੇ ਅਨੇਕਾਂ ਵਰਕਰ ਮੌਜੂਦ ਸਨ ।