ਸੁਰਿੰਦਰ ਲਾਲੀ, ਮਾਨਸਾ

ਐੱਸਡੀ ਕੰਨਿਆਂ ਮਹਾਵਿਦਿਆਲਾ ਮਾਨਸਾ ਦੇ ਪਿ੍ਰੰਸੀਪਲ ਜਗਮੋਹਿਨੀ ਗਾਬਾ ਦੀ ਰਹਿਨੂਮਾਈ ਹੇਠ ਕਾਲਜ ਦੇ ਇਤਿਹਾਸ ਵਿਭਾਗ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਵੈੱਬੀਨਾਰ ਕਰਵਾਇਆ ਗਿਆ, ਜਿਸ ਵਿਚ ਡਾ. ਦਲਜੀਤ ਸਿੰਘ ਮੁੱਖੀ ਪੰਜਾਬ ਹਿਸਟੋਰੀਕਲ ਸਟੱਡੀਜ਼ ਵਿਭਾਗ ਅਤੇ ਇੰਚਾਰਜ ਗੁਰੂ ਤੇਗ ਬਹਾਦਰ ਨੈਸ਼ਨਲ ਇੰਟੀਗ੍ਰੇਸ਼ਨ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੁੱਖ ਵਕਤਾ ਦੇ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸ਼ਖਸ਼ੀਅਤ, ਵਿਚਾਰਧਾਰਾ, ਯਾਤਰਾਵਾਂ ਅਤੇ ਸ਼ਹੀਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਤਿਹਾਸ ਵਿੱਚ ਚਲ ਰਹੇ ਸੰਕਲਪ 'ਅੰਬਰਸਰੀਏ ਅੰਦਰ ਸੜੀਏ' ਅਤੇ 'ਮਾਈਆਂ ਰੱਬ ਰਜਾਈਆਂ' ਦੇ ਪਿੱਛੇ ਛੁਪੀ ਅਸਲੀਅਤ ਤੋਂ ਜਾਣੂ ਕਰਵਾਇਆ।

ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਜੌਕੇ ਸਮੇਂ ਵਿਚ ਧਾਰਨ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਵੈੱਬੀਨਾਰ ਦੇ ਕੋਆਰਡੀਨੇਟਰ ਸਹਾਇਕ ਪ੍ਰਰੋਫੈਸਰ ਸੁਮਨਦੀਪ ਕੌਰ ਨੇ ਮੁੱਖ ਵਕਤਾ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਵੈੱਬੀਨਾਰ ਦੇ ਆਦੇਸ਼ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ। ਸਹਾਇਕ ਪ੍ਰਰੋਫੈਸਰ ਬਲਜੀਤ ਕੌਰ ਨੇ ਵੈਬੀਨਾਰ ਵਿੱਚ ਜੁੜੇ ਮਹਿਮਾਨਾਂ ਦਾ ਸਵਾਗਤ ਕੀਤਾ। ਪਿ੍ਰੰਸੀਪਲ ਜਗਮੋਹਿਨੀ ਗਾਬਾ ਨੇ ਵੈਬੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਭਾਗੀਦਾਰਾਂ ਅਤੇ ਇਸ ਵਿੱਚ ਜੁੜੀ ਹੋਈ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਕੋਵਿਡ-19 ਦੇ ਸਮੇਂ ਵਿੱਚ ਗੁਰੂ ਸਾਹਿਬ ਦੀ ਬਾਣੀ ਪ੍ਰਸੰਗਿਕਤਾ ਹੋਰ ਵੀ ਜ਼ਿਆਦਾ ਹੋ ਗਈ ਹੈ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ਼ ਆਨਲਾਈਨ ਮੌਜੂਦ ਸੀ। ਦੇਸ਼ ਵਿਦੇਸ਼ ਤੋਂ 200 ਡੈਲੀਗਟੇਸ ਨੇ ਇਸ ਵੈੱਬੀਨਾਰ ਵਿਚ ਹਿੱਸਾ ਲਿਆ।