ਕੁਲਜੀਤ ਸਿੰਘ ਸਿੱਧੂ, ਮਾਨਸਾ

ਕੇਂਦਰ ਸਰਕਾਰ ਦੇ ਆਰਡੀਨੈਂਸਾਂ ਖਿਲਾਫ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਿਢੱਲੋਂ ਦੀ ਰਹਿਨੁਮਾਈ ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਵਿਚ ਜ਼ਿਲ੍ਹਾ ਮਾਨਸਾ ਦੇ ਪੰਜ ਬਲਾਕਾਂ ਵਿਚ ਦੋ ਘੰਟਿਆਂ ਲਈ ਧਰਨਾ ਲਾ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ।

ਕਾਂਗਰਸੀਆਂ ਨੇ ਇਨਾਂ ਆਰਡੀਨੈਂਸਾਂ ਨੂੰ ਦੇਸ਼ ਤੇ ਕਿਸਾਨ ਵਿਰੋਧੀ ਦੱਸਦਿਆਂ ਇਸ ਨੁੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮਾਨਸਾ ਦੇ ਬੱਸ ਅੱਡਾ ਚੌਕ ਵਿਚ ਲਾਏ ਧਰਨੇ 'ਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਤੋਂ ਇਲਾਵਾ ਤਿੰਨ ਆਰਡੀਨੈਂਸ ਜਾਰੀ ਕਰਕੇ ਦੇਸ਼ ਦੇ ਅੰਨਦਾਤੇ ਨੂੰ ਚਿੰਤਾ ਚ ਪਾ ਦਿੱਤਾ ਹੈ, ਜਿਸ ਨਾਲ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਖੁਦ ਨੂੰ ਕਿਸਾਨੀ ਤਿਹੈਸ਼ੀ ਕਹਾਉਣ ਵਾਲਾ ਅਕਾਲੀ ਦਲ ਹੁਣ ਕੇਂਦਰੀ ਵਿੱਚ ਵਜੀਰੀ ਦੀ ਕੁਰਸੀ ਖਾਤਿਰ ਕਿਸਾਨਾਂ ਦੇ ਹੱਕ ਦੀ ਡਰਾਮੇਬਾਜ਼ੀ ਕਰ ਕੇ ਵਜੀਰ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣ ਤੋਂ ਭੱਜ ਰਿਹਾ ਹੈ, ਜਦੋਂ ਕਿ ਅਕਾਲੀ ਦਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਹੈ ਜਾਂ ਕਿਸਾਨੀ ਵਿਰੋਧੀ ਫੈਸਲਿਆਂ ਨੂੰ ਲੈ ਕੇ ਆ ਰਹੀ ਕੇਂਦਰੀ ਸਰਕਾਰ ਨਾਲ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਆਰਡੀਨੈਂਸ ਵਾਪਿਸ ਲੈਣੇ ਚਾਹੀਦੇ ਹਨ ਤੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਡਰਾਮੇਬਾਜ਼ੀ ਛੱਡ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਤੋਂ ਇਲਾਵਾ ਯੂਥ ਕਾਂਗਰਸ ਜ਼ਿਲ੍ਹਾ ਮਾਨਸਾ ਵੱਲੋਂ ਜੋਗਾ, ਬੁਢਲਾਡਾ, ਭੀਖੀ, ਸਰਦੂਲਗੜ, ਬੋਹਾ, ਝੁਨੀਰ ਆਦਿ ਥਾਵਾਂ 'ਤੇ ਵੀ ਇਹ ਧਰਨੇ ਲਾ ਕੇ ਕੇਂਦਰ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਗਏ।

ਇਸ ਮੌਕੇ ਮਾਨਸਾ ਬਲਾਕ ਤੋਂ ਡਾ ਕੁਲਵਿੰਦਰ ਸਿੰਘ ਮਾਨਸਾ, ਗੁਰਮੀਤ ਗੀਤੂ ਬਲਾਕ ਬੁਢਲਾਡਾ, ਬੱਬੂ ਵਰੇ, ਮਨਦੀਪ ਭੂਪਾਲ ਕਲਾਂ, ਮਨਦੀਪ ਗਿੱਲ ਉਡਤ ਸੈਦੇਵਾਲਾ, ਧਰਮ ਸਿੰਘ ਪੰਨੂੰ ਯੂਥ ਮੀਤ ਪ੍ਰਧਾਨ, ਰਜ਼ਨੀਸ਼ ਭੀਖੀ, ਯੂਥ ਕਾਂਗਰਸ ਦੇ ਇੰਚਾਰਜ ਸੰਦੀਪ ਭੁੱਲਰ, ਸਤੀਸ਼ ਵਰਮਾ, ਕੇਵਲ ਸਿੰਘ, ਮਨਦੀਪ ਭੂਪਾਲ ਕਲਾਂ , ਅਗੁਣਵੀਰ ਸਿੰਘ ਿਢੱਲੋਂ ਸਰਪੰਚ ਝੁਨੀਰ, ਭੁਪਿੰਦਰ ਸਿੰਘ ਚਚੋਹਰ ਮੀਤ ਪ੍ਰਧਾਨ, ਕਾਲਾ ਝਲਬੂਟੀ, ਜਸਵਿੰਦਰ ਮਾਹਲ, ਲਖਵਿੰਦਰ ਬੱਤੋਆਣਾ, ਅਮਨ ਐਡਵੋਕੇਟ ਮਾਨਸਾ, ਸਿਮਰਜੀਤ ਕੁਲਰੀਆਂ, ਮਨਜੀਤ ਸਿੰਘ ਕੋਟਧਰਮੂ, ਜਗਦੀਪ ਸਿੰਘ ਸਰਪੰਚ ਬੁਰਜ ਿਢੱਲਵਾਂ, ਲੱਖਾ ਸਮਾੳ, ਅਮਰੀਕ ਸਿੰਘ ਸਰਪੰਚ ਭੂਪਾਲ, ਜੁਗਰਾਜ ਰੱਲਾ ਬਲਾਕ ਸੰਮਤੀ ਮੈਂਬਰ ਮੱਤੀ, ਜਗਤਾਰ ਸਿੰਘ ਮੱਤੀ, ਦਿਲਪ੍ਰਰੀਤ ਸਿੰਘ ਭਿੰਦਾ ਸਰਦੂਲਗੜ੍ਹ, ਹੀਰਾ ਸਿੰਘ ਮੱਤੀ ਸਰਪੰਚ ਸਮਾਉ ਆਦਿ ਹਾਜ਼ਰ ਸਨ।