ਬਲਜਿੰਦਰ ਬਾਵਾ, ਜੋਗਾ

ਪਿੰਡ ਅਕਲੀਆ ਵਿਖੇ ਲੜਕੀਆਂ ਵੱਲੋਂ ਸਥਾਪਿਤ ਮਾਤਾ ਖੀਵੀ ਯੁਵਕ ਭਲਾਈ ਕਲੱਬ ਦੀਆਂ ਲੜਕੀਆਂ ਨੇ ਅਨੋਖੇ ਢੰਗ ਨਾਲ ਰੱਖੜੀ ਮਨਾਈ। ਲੜਕੀਆਂ ਵੱਲੋਂ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਅਗਵਾਈ ਵਿਚ ਪਿੰਡ ਦੇ ਬੱਸ ਅੱਡੇ ਉੱਪਰ ਪੁਲਿਸ ਵਿਭਾਗ ਦੁਆਰਾ ਲਗਾਏ ਨਾਕੇ ਉੱਤੇ ਬਿਨਾਂ ਮਾਸਕ ਤੋਂ ਲੰਘ ਰਹੇ ਰਾਹਗੀਰਾਂ ਨੂੰ ਮਾਸਕ ਵੰਡੇ ਅਤੇ ਵਣ ਵਿਸਤਾਰ ਮੰਡਲ ਬਠਿੰਡਾ ਦੇ ਸਹਿਯੋਗ ਨਾਲ ਬਲਾਕ ਅਫ਼ਸਰ ਨਾਇਬ ਸਿੰਘ ਅਤੇ ਦਰੋਗਾ ਕੁਲਦੀਪ ਕੌਰ ਖਾਲਸਾ ਦੀ ਅਗਵਾਈ 'ਚ ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਬੂਟੇ ਲਗਾਏ ਗਏ ਅਤੇ ਪੁਰਾਣੇ ਦਰੱਖਤਾਂ ਦੇ ਰੱਖੜੀ ਬੰਨ੍ਹ ਕੇ ਉਹਨਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਗਿਆ।

ਇਸ ਮੌਕੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹੇ ਚ ਵਿੱਚ ਲੜਕੀਆਂ ਦਾ ਇਹ ਇੱਕੋ ਇਕ ਕਲੱਬ ਹੈ ਜੋ ਸਰਗਰਮੀਆਂ ਕਰਨ ਵਿੱਚ ਮੋਹਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਕਲੱਬ ਵੱਲੋਂ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉÎੱਥੇ ਹੀ ਮਾਸਕ ਵੰਡ ਕੇ ਲੋਕਾਂ ਨੂੰ ਮਾਸਕ ਪਹਿਨਣ, ਸਮੇਂ ਸਮੇਂ ਤੇ ਹੱਥ ਧੌਣ ਅਤੇ ਇੱਕਠ ਵਿਚ ਦੂਰੀ ਬਣਾ ਕੇ ਰੱਖਣ ਲਈ ਪ੍ਰਰੇਰਿਤ ਕੀਤਾ ਜਾ ਰਿਹਾ ਹੈ। ਕਲੱਬ ਦੀਆਂ ਲੜਕੀਆਂ ਦੁਆਰਾ ਕੋਵਾ ਪੰਜਾਬ ਐਪ ਵੀ ਡਾਉਨਲੋਡ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਅੱਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮਨਾਉਣਾ ਨਵੀਂ ਪਿਰਤ ਹੈ। ਉਨ੍ਹਾਂ ਨੇ ਕਲੱਬ ਨਾਲ ਜੁੜੀਆਂ ਲੜਕੀਆਂ ਦਾ ਵਿਸ਼ੇਸ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਸਰਪ੍ਰਸਤ ਬਲਜੀਤ ਸਿੰਘ ਅਕਲੀਆ, ਕਲੱਬ ਪ੍ਰਧਾਨ ਰੁਚੀ ਸ਼ਰਮਾ, ਸੁਸ਼ਮਾ ਸਰਮਾ, ਨੈਨਿਕਾ ਸਿੰਗਲਾ, ਰਿੰਮੀ ਕੌਰ, ਹਰਮਨਪ੍ਰਰੀਤ ਕੌਰ, ਜਸ਼ਨਪ੍ਰਰੀਤ ਕੌਰ, ਅਮਨਦੀਪ ਕੌਰ, ਰਮਨਪ੍ਰਰੀਤ ਕੌਰ, ਲੱਕੀ ਸ਼ਰਮਾ, ਗੁਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਕੁਲਵੀਰ ਸਿੰਘ ਆਦਿ ਹਾਜ਼ਰ ਸਨ।