ਫੋਟੋ 14ਐਮਏਐਨ15-ਪੀ

ਕੈਪਸ਼ਨ-ਝੋਂਪੜੀਆਂ 'ਚ ਰਹਿੰਦੇ ਲੋੜਵੰਦਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਡੇਰਾ ਪ੍ਰਰੇਮੀ ।

ਪਿ੍ਰਤਪਾਲ ਸਿੰਘ, ਮਾਨਸਾ : ਇਨੀਂ ਦਿਨੀਂ ਪੈ ਰਹੀ ਕੜਾਕੇ ਦੀ ਠੰਢ 'ਚ ਆਰਥਿਕ ਤੰਗੀ ਨਾਲ ਜੂਝਦੇ 134 ਲੋੜਵੰਦਾਂ ਨੂੰ ਗਰਮ ਕੱਪੜੇ ਵੰਡ ਕੇ ਸਥਾਨਕ ਡੇਰਾ ਪ੍ਰਰੇਮੀਆਂ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਮਾਨਸਾ ਸ਼ਹਿਰ ਅੰਦਰ ਝੁੱਗੀਆਂ ਝੋਂਪੜੀਆਂ 'ਚ ਰਹਿਣ ਵਾਲੇ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਸ਼ਨਿੱਚਰਵਾਰ ਨੂੰ ਮਾਨਸਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਕੱਠੇ ਹੋ ਕੇ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿ੍ਰਤਪਾਲ ਸਿੰਘ ਇੰਸਾਂ ਤੇ ਬਖਸ਼ੀਸ਼ ਸਿੰਘ ਇੰਸਾਂ ਨੇ ਦੱਸਿਆ ਕਿ ਠੰਢ ਦੇ ਮੌਸਮ ਦੇ ਮੱਦੇਨਜ਼ਰ ਸ਼ਹਿਰ ਅੰਦਰ ਝੁੱਗੀਆਂ ਝੋਂਪੜੀਆਂ 'ਚ ਰਹਿਣ ਵਾਲੇ ਗਰੀਬ ਪਰਿਵਾਰਾਂ ਬਾਰੇ ਪਤਾ ਲੱਗਾ ਸੀ ਕਿ ਉਹ ਗਰਮ ਕੱਪੜੇ ਖਰੀਦਣ ਤੋਂ ਅਸਮਰਥ ਹਨ ਅਤੇ ਕੜਾਕੇ ਦੀ ਪੈ ਰਹੀ ਠੰਢ 'ਚ ਗਰਮੀ ਦੇ ਮੌਸਮ ਵਾਲੇ ਕੱਪੜੇ ਪਹਿਨ ਰਹੇ ਹਨ। ਇਹ ਜਾਣਕਾਰੀ ਮਿਲਣ 'ਤੇ ਮਾਨਸਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਲੋੜਵੰਦਾਂ ਲਈ ਗਰਮ ਕੱਪੜੇ ਖਰੀਦੇ ਗਏ ਤੇ ਸ਼ਨਿੱਚਰਵਾਰ 14 ਦਸੰਬਰ ਨੂੰ 26 ਪਰਿਵਾਰਾਂ ਦੇ 134 ਮਰਦਾਂ, ਅੌਰਤਾਂ ਤੇ ਬੱਚਿਆਂ ਨੂੰ ਕੱਪੜੇ ਵੰਡੇ ਗਏ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 134 ਭਲਾਈ ਕਾਰਜਾਂ ਨੂੰ ਪੂਰੀ ਦਿ੍ੜ੍ਹਤਾ ਤੇ ਸਰਗਰਮੀ ਨਾਲ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਪਹੁੰਚੇ ਟ੍ਰੈਫਿਕ ਐਜੂਕੇਸ਼ਨ ਸੈਲ ਮਾਨਸਾ ਦੇ ਇੰਚਾਰਜ ਏਐਸਆਈ ਸੁਰੇਸ਼ ਕੁਮਾਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜ ਬੇਮਿਸਾਲ ਹਨ। ਲੋੜਵੰਦਾਂ ਦੀ ਮਦਦ ਕਰਨਾ ਮਹਾਨ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਹੋਰਨਾ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਏਐੱਸਆਈ ਸੁਰੇਸ਼ ਕੁਮਾਰ ਸਿੰਘ ਨੇ ਇਕੱਤਰ ਹੋਏ ਉਕਤ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਆਪਣੇ ਛੋਟੇ ਬੱਚਿਆਂ ਨੂੰ ਸੜਕ 'ਤੇ ਨਾ ਜਾਣ ਦੇਣ ਲਈ ਪ੍ਰਰੇਰਿਆ। ਉਨ੍ਹਾਂ ਸੜਕ ਪਾਰ ਕਰਨ ਸਬੰਧੀ ਨਿਰਧਾਰਤ ਨਿਯਮਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ 15 ਮੈਂਬਰ ਅੰਮਿ੍ਤਪਾਲ ਸਿੰਘ ਇੰਸਾਂ ਤੇ ਤਰਸੇਮ ਚੰਦ ਇੰਸਾਂ, ਨਾਮ ਜਾਮ ਸੰਮਤੀ ਦੇ ਜ਼ਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ ਇੰਸਾਂ, ਨੇਤਰਦਾਨ ਸੰਮਤੀ ਦੇ ਜ਼ਿਲ੍ਹਾ ਜ਼ਿੰਮੇਵਾਰ ਡਾ.ਕਿ੍ਸ਼ਨ ਸੇਠੀ ਇੰਸਾਂ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ ਇੰਸਾਂ, ਸ਼ਹਿਰੀ ਭੰਗੀਦਾਸ ਗੁਰਜੰਟ ਸਿੰਘ ਇੰਸਾਂ, ਸੁਨੀਲ ਕੁਮਾਰ ਇੰਸਾਂ, ਰਮੇਸ਼ ਕੁਮਾਰ ਇੰਸਾਂ, ਬਲੌਰ ਸਿੰਘ ਇੰਸਾਂ, ਜਨਕ ਰਾਜ ਇੰਸਾਂ, ਖੁਸ਼ਵੰਤ ਸਿੰਘ ਇੰਸਾਂ, ਹੰਸ ਰਾਜ ਇੰਸਾਂ, ਜਗਦੀਸ਼ ਇੰਸਾਂ ਅਤੇ ਰੁਸਤਮ ਇੰਸਾਂ ਸਮੇਤ ਵੱਡੀ ਗਿਣਤੀ 'ਚ ਸੇਵਾਦਾਰ ਹਾਜ਼ਰ ਸਨ।