ਫੋਟੋ 14ਐਮਏਐਨ7-ਪੀ

ਕੈਪਸ਼ਨ-ਸਰਕਾਰੀ ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ ਬੱਚੇ ਦਾ ਰਿਜਲਟ ਦੱਸਦੇ ਹੋਏ ਅਧਿਆਪਕ।

ਪੱਤਰ ਪ੍ਰਰੇਰਕ, ਮਾਨਸਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ। ਨਵ-ਨਿਯੁਕਤ ਪਿ੍ਰੰਸੀਪਲ ਰਜਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਿੱਖਿਆ ਦੇ ਮਿਆਰ ਵਿੱਚ ਕ੍ਾਂਤੀਕਾਰੀ ਤਬਦੀਲੀ ਹੋਈ ਹੈ। ਉਨ੍ਹਾਂ ਨੇ ਸਕੂਲਾਂ ਵਿਚ ਹੋਏ ਬੁਨਿਆਦੀ ਸੁਧਾਰਾਂ ਜਿਵੇਂ ਸਮਾਰਟ ਕਲਾਸ ਰੂਮ, ਈ-ਕੰਟੈਂਟ, ਅਤੇ ਬਾਲਾ ਵਰਕ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਲਾਨਾ ਪ੍ਰਰੀਖਿਆ ਵਿੱਚ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਗ੍ਰਾਮ ਪੰਚਾਇਤ, ਪਿੰਡ ਦੇ ਪਤਵੰਤੇ, ਸਮਕ ਕਮੇਟੀ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਨਵ-ਨਿਯੁਕਤ ਪਿ੍ਰੰਸੀਪਲ ਵੱਲੋਂ ਨਵੇਂ ਸ਼ੈਸਨ ਦੌਰਾਨ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਜਸਮੀਤ ਸਿੰਘ, ਗੁਰਪ੍ਰਰੀਤ ਕੌਰ ਚਹਿਲ, ਹਰਮੇਸ਼ ਕੁਮਾਰ, ਵੀਰਕਰਨ ਸਿੰਘ, ਜਸਪ੍ਰਰੀਤ ਸਿੰਘ, ਦੀਪਕ ਕੁਮਾਰ, ਮੋਹਨ ਲਾਲ, ਵਿਸਕੀ ਬਾਂਸਲ, ਅੰਕਿਤ ਕੁਮਾਰ, ਸਿਮਰਪਾਲ ਕੌਰ ਸਰਪੰਚ ਬਲਦੇਵ ਸਿੰਘ ਕਮੇਟੀ ਚੇਅਰਮੈਨ ਅਮਰੀਕ ਸਿੰਘ ਆਦਿ ਅਧਿਆਪਕ ਹਾਜ਼ਰ ਸਨ।