--26 ਦਸੰਬਰ ਨੂੰ ਸੰਵਿਧਾਨ ਬਚਾਓ ਦੇਸ਼ ਬਚਾਓ ਮਾਨਸਾ ਰੈਲੀ ਵਿੱਚ ਪਹੁੰਚਣ ਦਾ ਸੱਦਾ

ਸਟਾਫ ਰਿਪੋਰਟਰ, ਮਾਨਸਾ : ਪਿੰਡ ਉੱਭਾ ਵਿਖੇ ਦੱਬੇ ਕੁਚਲੇ ਸਮਾਜ ਦੇ ਰਾਇਬਰ ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ 63ਵਾਂ ਪ੍ਰਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਸਮੇਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕਿ੍ਸ਼ਨ ਚੌਹਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਸਮੁੱਚਾ ਜੀਵਨ ਦੁੱਖ ਤਕਲੀਫਾਂ, ਤੰਗੀਆਂ ਤਰੁਸਤੀਆਂ ਤੇ ਸਮਾਜਿਕ ਤੌਰ 'ਤੇ ਅਪਮਾਨਤ ਦੁਰਘਟਨਾਵਾਂ ਦੀ ਗਾਥਾ ਹੈ। ਜਿਸ ਕਾਰਨ ਉਨ੍ਹਾਂ ਆਪਣਾ ਸਾਰਾ ਜੀਵਨ ਦੱਬੇ ਕੁਚਲੇ ਤੇ ਦਲਿਤ ਸਮਾਜ ਨੂੰ ਸਮਾਜਿਕ ਤੇ ਰਾਜਨੀਤਿਕ ਉੱਚਾ ਚੁੱਕਣ ਲਈ ਲਾ ਦਿੱਤਾ ਤੇ ਉਨ੍ਹਾਂ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਸਮੇਂ ਦੀਆਂ ਸਰਕਾਰਾਂ ਵੱਲੋਂ ਤੋੜਨ ਦੀਆਂ ਵਿਉਂਤਾਂ ਜਾਰੀ ਹਨ, ਸੰਵਿਧਾਨ ਅਤੇ ਦੇਸ਼ ਬਚਾਉਣਾ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਸਮੇਂ ਉਨ੍ਹਾਂ ਕਿਹਾ ਕਿ ਦੇਸ਼ 'ਚ ਨਾ-ਬਰਾਬਰੀ, ਭੁੱਖਮਰੀ, ਬੇਰੁਜ਼ਗਾਰੀ, ਭਿ੍ਸ਼ਟਾਚਾਰ ਤੇ ਅੱਤਿਆਚਾਰ ਵੱਡੀ ਪੱਧਰ 'ਤੇ ਫੈਲ ਰਿਹਾ ਹੈ ਤੇ ਦੇਸ਼ 'ਚ ਅਰਾਜਿਕਤਾ ਤੇ ਡਰ ਦਾ ਮਹੌਲ ਬਣ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਬਾਬਾ ਸਾਹਿਬ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਤੋੜਨ ਲਈ ਤੱਤਪਰ ਹਨ ਤੇ ਦੇਸ਼ 'ਚ ਧਰਮ ਤੇ ਜਾਤੀਵਾਦ ਪੈਦਾ ਕਰਕੇ ਭਾਈਚਾਰਕ ਵੰਡ ਪੈਦਾ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ 'ਚ ਸੀਪੀਆਈ ਵੱਲੋਂ 26 ਦਸੰਬਰ ਨੂੰ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਰੈਲੀ 'ਚ ਪਹੁੰਚਣ ਦੀ ਅਪੀਲ ਕੀਤੀ ਗਈ। ਕਾ. ਚੌਹਾਨ ਨੇ ਕਿਹਾ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਸੀਪੀਆਈ ਦੇ ਕੇਂਦਰੀ ਆਗੂਆਂ, ਜੇਐੱਨਯੂ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ, ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ ਤੇ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸੀ ਰੈਲੀ ਨੂੰ ਵਿਸ਼ੇਸ ਤੌਰ 'ਤੇ ਸੰਬੋਧਨ ਕਰਨਗੇ। ਇਸ ਸਮੇਂ ਸੁਖਪਾਲ ਸਿੰਘ ਚੌਹਾਨ ਉੱਭਾ, ਹਰਮੇਲ ਉੱਭਾ, ਤਰਸੇਮ ਸਿੰਘ, ਨਿਰਮਲ ਸਿੰਘ, ਪਰਮਜੀਤ ਕੌਰ, ਗੁਰਚਰਨ ਸਿੰਘ ਸਾਬਕਾ ਸਰਪੰਚ ਬੁਰਜ ਿਢੱਲਵਾਂ, ਅਲੀ ਖਾਨ, ਹਰਪਾਲ ਕੌਰ ਮੈਂਬਰ ਪੰਚਾਇਤ, ਪਰਮਜੀਤ ਕੌਰ, ਸੁਖਵਿੰਦਰ ਕੌਰ, ਦੀਪ ਸਿੰਘ, ਦੀਪੋ ਕੌਰ, ਗਿਆਨ ਕੌਰ ਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਕਿ੍ਸ਼ਨ ਉੱਭਾ ਆਦਿ ਆਗੂਆਂ ਨੇ ਪ੍ਰਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ।