ਪੱਤਰ ਪ੍ਰਰੇਰਕ, ਸਰਦੂਲਗੜ੍ਹ : ਭਾਰਤ ਸਕਾਊਟਸ ਤੇ ਗਾਈਡਜ਼, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ (ਮਾਨਸਾ) ਵਿਖੇ ਪਿ੍ਰੰਸੀਪਲ ਪ੍ਰਮੋਦ ਗੁਪਤਾ ਦੀ ਰਹਿਨੁਮਾਈ ਹੇਠ ਤੇ ਸਕਾਊਟ ਮਾਸਟਰ ਜਗਸੀਰ ਸਿੰਘ ਦੇ ਉਚੇਚੇ ਯਤਨਾਂ ਸਦਕਾ ਚਾਰ ਰੋਜ਼ਾ ਤਿ੍ਤੀਆ ਸੋਪਾਨ ਸਕਾਊਟਸ ਤੇ ਗਾਈਡਜ਼ ਟੈਸਟਿੰਗ ਕੈਂਪ ਲਾਇਆ ਗਿਆ। ਜਾਣਕਾਰੀ ਦਿੰਦਿਆਂ ਸਕਾਊਟ ਮਾਸਟਰ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਮੁੱਖ ਟਰੇਨਰਾਂ ਮਨਦੀਪ ਸਿੰਘ ਗੋਲਡੀ (ਸਟੇਟ ਐਵਾਰਡੀ), ਜਗਸੀਰ ਸਿੰਘ, ਸੁਖਵਿੰਦਰ ਸਿੰਘ, ਤੇਜ ਰਾਮ, ਮਲਕੀਤ ਕੌਰ, ਸੁਰਿੰਦਰ ਕੌਰ ਤੋਂ ਇਲਾਵਾ ਦਰਸ਼ਨ ਸਿੰਘ ਸਹਾਇਕ ਸਟੇਟ ਟ੍ਰੇਨਿੰਗ ਕਮਿਸ਼ਨਰ ਵਿਦਿਆਰਥੀਆਂ ਨੂੁੰ ਸਿਖਲਾਈ ਦੇਣ ਲਈ ਵਿਸ਼ੇਸ ਤੌਰ 'ਤੇ ਪਹੁੰਚੇ। ਕੈਂਪ ਦੇ ਅਖੀਰਲੇ ਦਿਨ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ 'ਚ ਸਮਾਪਤੀ ਸਮਾਗਮ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਓਂਕਾਰ ਸਿੰਘ ਚੀਮਾ ਸਟੇਟ ਆਰਗੇਨਾਈਜਿੰਗ ਕਮਿਸ਼ਨਰ (ਸਕਾਉਟਸ) ਤੇ ਵਿਸ਼ੇਸ਼ ਮਹਿਮਾਨ ਦਰਸ਼ਨ ਸਿੰਘ ਬਰੇਟਾ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ, ਸੁਰਿੰਦਰਪਾਲ ਮਿੱਤਲ ਜ਼ਿਲ੍ਹਾ ਸਕੱਤਰ ਤੇ ਭਪਿੰਦਰ ਸਿੰਘ ਸੰਧੂ ਨੇ ਸਮਾਗਮ ਨੂੰ ਚਾਰ ਚੰਨ ਲਾਏ। ਵੱਖੋ ਵੱਖਰੇ ਸਕੂਲਾ ਦੇ ਵਿਦਿਆਰਥੀਆਂ ਵੱਲੋਂ ਸਮਾਪਤੀ ਸਮਾਗਮ ਸਮੇਂ ਲਾਈਆਂ ਗਈਆਂ ਸਕਾਊਟਿੰਗ ਪ੍ਰਦਰਸ਼ਨੀਆਂ ਤੇ ਉਨ੍ਹਾਂ ਦੀ ਕੀਤੀ ਗਈ ਸਜਾਵਟ ਖਿੱਚ ਦਾ ਕੇਂਦਰ ਰਹੀਆਂ। ਵਿਦਿਆਰਥੀਆਂ ਨੇ ਰੰਗਾ-ਰੰਗ ਸੱਭਿਆਚਾਰਕ ਪ੍ਰਰੋਗਰਾਮ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ। ਮੁੱਖ ਮਹਿਮਾਨ ਓਂਕਾਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਜ਼ਿਲ੍ਹਾ ਪੱਧਰੀ ਕੈਂਪ 'ਚ ਨੇੜਲੇ 15 ਸਕੂਲਾਂ ਦੇ ਸਭ ਤੋਂ ਵੱਧ 331 ਵਿਦਿਆਰਥੀਆਂ ਨੇ ਭਾਗ ਲੈ ਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੀਆਂ ਕਮੀਆਂ ਜਾਣ ਕੇ ਠੀਕ ਕਰਨ, ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਮੁਕਾਬਲਾ ਕਰਨ ਤੇ ਅੌਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਦੀ ਸਿਖਲਾਈ ਦੇਣਾ ਹੈ। ਅੰਤ 'ਚ ਮੁੱਖ ਮਹਿਮਾਨ ਵੱਲੋਂ ਕੈਂਪ 'ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਰੇਸ਼ਮ ਸਿੰਘ ਫਤਿਹਪੁਰ ਤੇ ਜਗਤਾਰ ਸਿੰਘ ਝੰਡੂਕੇ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰ, ਬਲਜਿੰਦਰ ਸਿੰਘ ਐੱਸਐੱਮਸੀ ਚੇਅਰਮੈਨ, ਮੇਵਾ ਸਿੰਘ ਪੀਟੀਏ ਪ੍ਰਧਾਨ, ਸਰਪੰਚ ਬਲਜਿੰਦਰ ਸਿੰਘ ਨਵਾਂ ਪਿੰਡ, ਕਾਕਾ ਸਿੰਘ ਰਿਟਾ. ਬੀਡੀਪੀਓ, ਪ੍ਰਧਾਨ ਗੁਰਤੇਜ ਸਿੰਘ, ਸੁੱਖਮੰਦਰ ਸਿੰਘ ਚੇਅਰਮੈਨ, ਸੁਖਪਾਲ ਬਰਾੜ, ਰਾਮ ਸਿੰਘ ਨੰਬਰਦਾਰ, ਸਮੂਹ ਮੋਹਤਬਰ ਸੱਜਣ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।