ਪੱਤਰ ਪ੍ਰੇਰਕ, ਸਰਦੂਲਗੜ੍ਹ : ਐਤਵਾਰ ਨੂੰ ਪੰਜਾਬ ਇੰਡਜ਼ਟਰੀ ਦੇ ਚੇਅਰਮੈਨ ਕੇਕੇ ਬਾਵਾ ਦੇ ਸਰਦੂਲਗੜ੍ਹ ਪਹੁੰਚਣ ਤੇ ਸਰਦੂਲਗੜ੍ਹ ਸ਼ਹਿਰ ਵਾਸੀਆਂ ਨੇ ਮਾਰਕਿਟ ਕਮੇਟੀ ਸਰਦੂਲਗੜ੍ਹ ਦੇ ਸਾਬਕਾ ਚੇਅਰਮੈਨ ਪ੍ਰੋਫਸਰ ਜੀਵਨ ਦਾਸ ਬਾਵਾ ਦੀ ਅਗਵਾਈ 'ਚ ਮਾਰਕੀਟ ਕਮੇਟੀ ਦਫ਼ਤਰ ਵਿਖੇ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਪ੍ਰੋਫੈਸਰ ਜੀਵਨ ਦਾਸ ਬਾਵਾ, ਦਰਸ਼ਨ ਗਰਗ, ਰਾਮ ਕੁਮਾਰ ਵਰਮਾ, ਸੱਤਪਾਲ ਵਰਮਾ, ਪਵਨ ਚੋਧਰੀ ਤੇ ਰਿਸ਼ੂ ਕੁਮਾਰ ਜੈਨ ਨੇ ਕੇਕੇ ਬਾਵਾ ਤੋ ਮੰਗ ਕੀਤੀ ਕਿ ਇਸ ਇਲਾਕੇ 'ਚ ਝੋਨੇ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ। ਜਿਸ 'ਚ ਬਾਸਮਤੀ ਦੀ ਪੈਦਾਵਾਰ ਹੁੰਦੀ, ਪਰ ਇਸ ਇਲਾਕੇ 'ਚ ਬਾਸਮਤੀ ਦੀ ਕੋਈ ਫੈਕਟਰੀ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਘੱਟ ਰੇਟ 'ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਕਿਸਾਨਾ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪੈਂਦਾ ਇਸ ਲਈ ਇਸ ਹਲਕੇ 'ਚ ਪਰਾਲੀ ਸਾਂਭਣ ਲਈ ਕੋਈ ਫੈਕਟਰੀ ਲਾਈ ਜਾਵੇ। ਉਨ੍ਹਾ ਨੇ ਮੰਗ ਕੀਤੀ ਕਿ ਘੱਗਰ ਦਰਿਆ 'ਚ ਫੈਕਟਰੀਆਂ ਦਾ ਪੈ ਰਹੇ ਗੰਦੇ ਪਾਣੀ ਨੂੰ ਵੀ ਰੋਕਿਆ ਜਾਵੇ। ਇਸ ਮੌਕੇ 'ਤੇ ਕੇਕੇ ਬਾਵਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਹਲਕਿਆ 'ਚ ਇੰਡਸਟਰੀ ਲਾ ਕੇ ਬੇਰੁਜ਼ਗਾਰ ਨੌਜਵਾਨਾ ਨੂੰ ਨੌਕਰੀ ਦੇਵੇਗੀ ਤਾਂ ਕਿ ਨੌਜਵਾਨ ਨੂਮ ਵਿਦੇਸ਼ਾ ਤੋਂ ਜਾਣ ਲਈ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਨੌਜਵਾਨਾ ਦਾ ਰੋਝਾਨ ਵਿਦੇਸ਼ਾ 'ਚ ਜਾਣ ਦਾ ਰਿਹਾ ਤਾਂ ਪੰਜਾਬ 'ਚ ਨੌਜਵਾਨਾ ਦੀ ਗਿਣਤੀ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰੇਕ ਵਰਗ ਦਾ ਧਿਆਨ ਰੱਖ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਦਮ ਸਦਕਾ ਹੀ ਸ੍ਰੀ ਕਰਤਾਰਪੁਰ ਦਾ ਰਾਹ ਖੁੱਲ੍ਹ ਗਿਆ ਹੈ ਜੋ ਦੇਸ਼ ਤੇ ਵਿਦੇਸ਼ ਦੇ ਲੋਕਾਂ ਲਈ ਕਾਫੀ ਖੁਸ਼ੀ ਦੀ ਗੱਲ ਹੈ, ਕਿਉਕਿ ਹੁਣ ਲੋਕ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਣੇਗੇ। ਇਸ ਮੌਕੇ 'ਤੇ ਉਨ੍ਹਾ ਨੇ ਮੰਗਾਂ ਸਬੰਧੀ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਇਕ ਸਾਂਝੀ ਸਕੀਮ ਹੈ। ਜਿਸ 'ਚ 20 ਕਰੋੜ ਰੁਪਏ ਲਾ ਕੇ ਫੈਕਟਰੀਆ ਲਾਉਣ ਦੀ ਸਕੀਮ ਹੈ ਜਿਸ 'ਚ 18 ਕਰੋੜ ਰੁਪਏ ਮਾਫ ਹਨ ਤੇ ਸਿਰਫ 2 ਕਰੋੜ ਰੁਪਏ ਹੀ ਲਾਉਣੇ ਪੈਂਦੇ ਹਨ ਤੇ ਉਹ ਵੀ ਸਰਕਾਰ ਲੋਨ ਕਰ ਦਿੰਦੀ ਹੈ। ਇਸ ਮੌਕੇ 'ਤੇ ਸਿਟੀ ਪ੍ਰਧਾਨ ਮਥਰਾ ਦਾਸ ਗਰਗ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ, ਗੋਰਾ ਲਾਲ ਸੋਨੀ, ਸੰਤ ਮੱਖਣ ਦਾਸ, ਚਰਨਜੀਤ ਸਿੰਘ, ਅਸ਼ੌਕ ਕੁਮਾਰ ਭੱਲਣਵਾੜਾ, ਸੁੂਖਵਿੰਦਰ ਸਿੰਘ ਨਾਹਰਾ, ਜੀਤ ਸਿੰਘ ਸਰਪੰਚ ਆਹਲੂਪੁਰ, ਜੀਤ ਸਿੰਘ ਸਾਬਕਾ ਐੱਮਸੀ, ਯੂਥ ਆਗੂ ਮੋਹਿਤ ਕਪੂਰ, ਸਾਹਿਲ ਚੋਧਰੀ ਤੇ ਦਲਬੀਰ ਸਿੰਘ ਆਦਿ ਮੌਜੂਦ ਸਨ।