-ਹਰ ਸਾਲ ਧਰਤੀ 20 ਲੱਖ ਲੀਟਰ ਪਾਣੀ ਰੀਚਾਰਜ ਕਰੇਗੀ

ਹਰ ਸੋਕਪੀਟ 'ਤੇ 8440 ਰੁਪਏ ਆਏ ਨੇ ਖਰਚ

ਕੁਲਜੀਤ ਸਿੰਘ ਸਿੱਧੂ, ਮਾਨਸਾ : ਭਾਰਤ ਸਰਕਾਰ ਦੀ ਜਲ ਸ਼ਕਤੀ ਮੁਹਿੰਮ ਤੇ ਮਗਨਰੇਗਾ ਸਕੀਮ ਦੇ ਤਹਿਤ ਮਿਡ-ਡੇਅ ਮੀਲ ਤਿਆਰ ਕਰਨਾ ਤੇ ਸਕੂਲਾਂ 'ਚ ਬੱਚਿਆਂ ਲਈ ਪਾਣੀ ਦੀ ਬਚਤ ਤੇ ਧਰਤੀ 'ਚ ਇਸ ਪਾਣੀ ਨੂੰ ਰੀਚਾਰਜ ਕਰਨ ਲਈ ਫਾਲਤੂ ਜਾ ਰਹੇ ਪਾਣੀ ਨੂੰ ਸੋਕਪੀਟ ਰਾਹੀਂ ਧਰਤੀ 'ਚ ਭੇਜਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ 53 ਸਰਕਾਰੀ ਸਕੂਲਾਂ 'ਚ ਸੋਕਪਿਟ ਬਣਾਏ ਗਏ ਹਨ। ਸੋਕਪਿਟਾਂ ਦੇ ਨਿਰਮਾਣ ਨਾਲ ਸਕੂਲਾਂ ਦੀ ਸਵੱਛਤਾ ਪ੍ਰਣਾਲੀ 'ਚ ਸੁਧਾਰ ਹੋਇਆ ਹੈ ਤੇ ਹਰ ਸਕੂਲ 'ਚ ਰੋਜ਼ਾਨਾ 150 ਲੀਟਰ ਪਾਣੀ ਦੀ ਵਰਤੋਂ ਧਰਤੀ 'ਚ ਮੁੜ ਕੀਤੀ ਜਾ ਰਹੀ ਹੈ। ਜੋ ਕਿ ਸਾਲ ਦੇ 250 ਕਾਰਜਕਾਰੀ ਦਿਨਾਂ 'ਚ 20 ਲੱਖ ਲੀਟਰ ਦੇ ਨੇੜੇ ਹੋਵੇਗਾ। ਜਾਣਕਾਰੀ ਅਨੁਸਾਰ ਮਗਨਰੇਗਾ ਸਕੀਮ ਤੇ ਭਾਰਤ ਪੈਟਰੋਲੀਅਮ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਦੇ 53 ਸਰਕਾਰੀ ਸਕੂਲਾਂ 'ਚ ਸੋਕਪੀਟ ਬਣਾਇਆ ਗਿਆ ਹੈ। ਇਹ ਸਕੌਪਿਟਸ ਇਨ੍ਹਾਂ ਸਕੂਲਾਂ 'ਚ ਉਸ ਜਗ੍ਹਾ ਦੇ ਨੇੜੇ ਬਣਾਇਆ ਗਿਆ ਹੈ, ਜਿਥੇ ਮਿਡ-ਡੇ-ਮੀਲ ਬਣਾਇਆ ਜਾਂਦਾ ਹੈ ਜਾਂ ਜਿੱਥੇ ਬੱਚੇ ਪਾਣੀ ਪੀਂਦੇ ਹਨ, ਕਿਉਂਕਿ ਮਿਡ ਡੇਅ ਮੀਲ ਪਕਾਉਂਦੇ ਸਮੇਂ ਪਾਣੀ ਬਰਬਾਦ ਹੋ ਜਾਵੇ ਤੇ ਬੱਚਿਆਂ ਦਾ ਪਾਣੀ ਪੀਣ ਵੇਲੇ ਪਾਣੀ ਬਰਬਾਦ ਹੋ ਜਾਵੇ ਤੇ ਸੋਕਪੀਟ ਦੇ ਜ਼ਰੀਏ ਧਰਤੀ 'ਚ ਰੀਚਾਰਜ ਕੀਤਾ ਜਾ ਸਕੇ।

--ਬਾਕਸ ਲਈ--

--ਮਾਨਸਾ 'ਚ ਮਗਨਰੇਗਾ ਸਕੀਮ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਦੇ ਸਹਿਯੋਗ ਨਾਲ ਬਣਾਏ ਗਏ ਇਹ ਸੋਸਪੀਟਾਂ ਦੀ ਕੀਮਤ ਪ੍ਰਤੀ ਸੌਕਪੀਟ 'ਤੇ 8440 ਰੁਪਏ ਹੈ। ਜਿਸ 'ਚੋਂ 5840 ਰੁਪਏ ਮਗਨਰੇਗਾ ਸਕੀਮ ਤੇ 2600 ਰੁਪਏ ਭਾਰਤ ਪੈਟਰੋਲੀਅਮ ਵੱਲੋਂ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਰ ਸਕੂਲ 'ਚ ਰੋਜ਼ਾਨਾ 150 ਲਿਟਰ ਪਾਣੀ ਦੀ ਵਰਤੋਂ ਧਰਤੀ 'ਚ ਰਿਚਾਰਜ ਕੀਤੀ ਜਾ ਰਹੀ ਹੈ। ਜੋ ਕਿ ਸਾਲ ਦੇ 250 ਕਾਰਜਕਾਰੀ ਦਿਨਾਂ 'ਚ 20 ਲੱਖ ਲੀਟਰ ਦੇ ਨੇੜੇ ਹੋਵੇਗਾ।

--ਜਿਨ੍ਹਾ ਸਕੂਲਾਂ 'ਚ ਸੋਕਪਿਟ ਲਾਏ ਗਏ ਹਨ, ਇਸ ਬਾਰੇ ਉਨ੍ਹਾਂ ਦੇ ਸਕੂਲ ਮੁੱਖੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸੋਕਪਿਟਾ ਨਾਲ ਸਕੂਲ 'ਚ ਸਫ਼ਾਈ ਹੋਈ ਹੈ, ਕਿਉਂਕਿ ਪਹਿਲਾਂ ਪਾਣੀ ਧਰਤੀ ਦੇ ਉਪਰ ਦੀ ਜਾਂਦੀ ਸੀ ਤੇ ਹੁਣ ਉਹ ਧਰਤੀ ਦੇ ਅੰਦਰ ਜਾਂਦਾ ਹੈ, ਜਿਸ ਨਾਲ ਉਥੇ ਗੰਦਗੀ ਨਹੀਂ ਫੈਨਦੀ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਧੰਨਵਾਦ ਕਰਦਿਆਂ ਉਹ ਹੋਰ ਸਕੂਲਾਂ 'ਚ ਵੀ ਸੋਕਪੀਟ ਬਣਾਉਣ। ਸਕੂਲ ਮੁੱਖੀ ਵਿਦਿਆ ਸਾਗਰ, ਰਾਜਵਿੰਦਰ ਕੌਰ ਤੇ ਰੇਨੂੰ ਬਾਲਾ ਨੇ ਦੱਸਿਆ ਕਿ ਸੋਕਪੀਟ ਬਣਨ ਤੋਂ ਪਹਿਲਾਂ ਮਿਡ ਡੇਅ ਮੀਲ ਜਾਂ ਬੱਚਿਆਂ ਦੇ ਪੀਣ ਵਾਲੇ ਪਾਣੀ ਦੇ ਨਜ਼ਦੀਕ ਵਗਦੇ ਪਾਣੀ ਕਾਰਨ ਪ੍ਰੇਸ਼ਾਨੀ ਹੋ ਰਹੀ ਸੀ। ਅਧਿਆਪਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਦਾ ਸਕੂਲਾਂ ਵਿਚ ਸੋਕਪੀਟ ਬਣਾਉਣ ਲਈ ਧੰਨਵਾਦ ਕੀਤਾ ਅਤੇ ਹੋਰਨਾਂ ਸਕੂਲਾਂ 'ਚ ਵੀ ਸੋਪਪੀਟ ਲਗਾਉਣ ਦੀ ਮੰਗ ਕੀਤੀ।