ਕੁਲਵਿੰਦਰ ਚਹਿਲ, ਬੁਢਲਾਡਾ : ਮਾਨਵਤਾ ਦੀ ਸੇਵਾ ਨੂੰ ਸਮਰਪਿਤ ਨੇਕੀ ਫਾਊਂਡੇਸ਼ਨ ਟੀਮ ਵੱਲੋਂ ਲੋਕਾਂ ਨੂੰ ਸਮਾਜ ਸੇਵਾ ਵੱਲ ਪੇ੍ਰਿਤ ਕਰਨ ਅਤੇ ਅੱਜ ਦੇ ਸਮਾਜ 'ਚ ਚੱਲ ਰਹੀਆਂ ਕੁਰੀਤੀਆਂ ਲਈ ਨੇਕੀ ਨਾਇਟ ਦੇ ਬੈਨਰ ਹੇਠ ਸ਼ਾਮ ਦਾ ਪ੍ਰਰੋਗਰਾਮ ਕੀਤਾ ਗਿਆ। ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਕੰਮਾਂ ਤੇ ਸਾਲ ਦ ਖਰਚੇ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਇਲਾਕੇ ਦੇ ਵਪਾਰਕ, ਵਿੱਦਿਅਕ ਅਦਾਰਿਆ ਦੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਬੋਲਦਿਆਂ ਸੰਸਥਾ ਦੇ ਮੈਂਬਰ ਨਵਨੀਤ ਕੱਕੜ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਹਰ ਕੋਈ ਇਕ ਸਮਾਨ ਨਹੀਂ ਹੈ। ਜਿੱਥੇ ਲੋਕ ਅਮੀਰੀ 'ਚ ਰਾਜ ਭੋਗ ਰਹੇ ਹਨ ਉੱਥੇ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਇਕ ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਉਨ੍ਹਾ ਕਿਹਾ ਕਿ ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਚਾਹੇ ਉਹ ਕੱਪੜੇ, ਖਾਣ ਪੀਣ, ਇਲਾਜ ਆਦਿ ਕਿਸੇ ਵੀ ਤਰ੍ਹਾਂ ਦੀ ਹੋਵੇ। ਇਸ ਮੌਕੇ ਸੰਸਥਾ ਦੇ ਮੈਬਰ ਮਨਦੀਪ ਸ਼ਰਮਾਂ ਨੇ ਸੰਸਥਾ ਦੇ ਪਿਛਲੇ ਦੋ ਸਾਲਾਂ ਦੌਰਾਨ ਚੱਲ ਰਹੇ 12 ਪ੍ਰਰਾਜੈਕਟਾ 'ਚ ਹਜ਼ਾਰਾਂ ਲੋਕਾਂ ਨੂੰ ਜਿੱਥੇ ਲਾਭ ਪਹੁੰਚਾਇਆ ਉੱਥੇ ਵਿੱਦਿਆ, ਖੇਡਾਂ ਆਦਿ ਦੇ ਖੇਤਰ 'ਚ ਪਿੰਡ-ਪਿੰਡ ਜਾ ਕੇ ਲੋੜਵੰਦਾਂ ਦੀ ਮਦਦ ਕੀਤੀ. ਉਨ੍ਹਾਂ ਦੱਸਿਆ ਕਿ ਨੇਕੀ ਸੰਸਥਾ ਵੱਲੋਂ ਸ਼ਹਿਰ 'ਚ ਨੇਕੀ ਦੀ ਦੁਕਾਨ ਤਹਿਤ ਮੁਫਤ ਕੱਪੜੇ ਜਿੱਥੇ ਲੋੜਵੰਦ ਕੱਪੜੇ ਲਿਆ ਸਕਦਾ ਹੈ ਤੇ ਦਾਨੀ ਫਾਲਤੂ ਕੱਪੜੇ ਦਾਨ ਕਰ ਕ ਜਾਂਦਾ ਹੈ। ਉਨ੍ਹਾ ਕਿਹਾ ਕਿ ਸੰਸਥਾਂ ਦਾ ਕੋੋਈ ਵੀ ਪ੍ਰਧਾਨ, ਸੈਕਟਰੀ, ਚੇਅਰਮੇਨ ਆਦਿ ਨਹੀਂ ਹੈ ਬਲਕਿ ਸਾਰੇ ਮੈਬਰ ਹਨ। ਉਨ੍ਹਾਂ ਕਿਹਾ ਕਿ ਨੇਕੀ ਫਾਊਂਡੇਸ਼ਨ ਵੱਲੋਂ ਪਿਛਲੇ ਇਕ ਸਾਲ ਦੌਰਾਨ ਅਜਿਹੇ ਕੰਮ ਕਰਨ 'ਚ ਲੋਕਾਂ ਦਾ ਸਾਥ ਪਾਇਆ ਹੈ ਤੇ ਕਈ ਤਰ੍ਹਾਂ ਦੇ ਪ੍ਰਰਾਜੈਕਟ ਚਲਾ ਕੇ ਬੇਸਹਾਰਾ ਤੇ ਗਰੀਬ ਲੋਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦਾ ਇਨ੍ਹਾਂ ਸਾਥ ਅਤੇ ਕਿਸੇ ਐੱਨਜੀਓ ਦੇ ਪ੍ਰਰੋਗਰਾਮ 'ਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦਾ ਪਹੁੰਚਣਾ ਇਹੋ ਦਰਸਾ ਰਿਹਾ ਹੈ ਕਿ ਲੋਕ ਸਮਾਜ ਸੇਵਾ ਲਈ ਜਾਗਰੂਕ ਹੋ ਚੁੱਕੇ ਹਨ ਤੇ ਇਸ ਹਲਕੇ 'ਚ ਸਭ ਤੋਂ ਵੱਧ ਇਹ ਦੇਖ ਕੇ ਖੁਸ਼ੀ ਮਿਲੀ ਹੈ ਤੇ ਉਨ੍ਹਾਂ ਨੂੰ ਪ੍ਰਰੋਗਰਾਮ 'ਚ ਬੁਲਾਉਣ ਲਈ ਨੇਕੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਸ਼ਰਨ ਭਾਜੀ ਚੰਡੀਗੜ੍ਹ ਦੀ ਟੀਮ ਵੱਲੋਂ ਲੋਕ ਕੁਰੀਤੀਆ ਤੇ ਨਸ਼ਿਆ ਦੇ ਖਿਲਾਫ ਨਾਟਕ ਵੀ ਪੇਸ਼ ਕੀਤੇ ਗਏ। ਇਸ ਮੌਕੇ 'ਤੇ ਫੈਨਸੀ ਡਰੈਸ ਮੁਕਾਬਲੇ ਕਰਵਾਏ ਗਏ। ਜਿਸ 'ਚ ਡੀਏਵੀ ਪਬਲਿਕ ਸਕੂਲ, ਹੋਲੀ ਹਰਟ ਸਕੂਲ, ਨਵੀਨ ਐੱਮਐੱਸਡੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਨੰਨ੍ਹੇ ਮੁੰਨ੍ਹੇ ਬੱਚਿਆ ਦੀ ਅਦਾਕਾਰੀ ਨੇ ਦਰਸ਼ਕਾ ਨੂੰ ਕੀਲ ਲਿਆ। ਇਸ ਮੌਕੇ 'ਤੇ ਗੁਰਪ੍ਰਰੀਤ ਸਿੰਘ ਬਠਿੰਡਾਂ ਵੱਲੋਂ ਭਗਤ ਸਿੰਘ ਦੀ ਬਣਾਈ ਲਾਇਵ ਪੇਟਿੰਗ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਉਨ੍ਹਾਂ ਨੇ ਉਗਲਾਂ ਦੇ ਸਹਾਰੇ ਰੰਗਾਂ ਦੇ ਸਹਿਯੋਗ ਨਾਲ ਦੋ ਮਿੰਟ ਵਿੱਚ ਹੀ ਤਸਵੀਰ ਬੋਰਡ ਦੇ ਉਤਾਰ ਦਿੱਤੀ.। ਇਸ ਕਲਾਕਾਰੀ ਤੇ ਲਗਾਤਾਰ 10 ਮਿੰਟ ਖੜੇ ਹੋ ਕੇ ਦਰਸ਼ਕਾਂ ਨੇ ਤਾੜੀਆ ਬਜਾਈਆ। ਪ੍ਰਰੋਗਰਾਮ ਦੌਰਾਨ ਨੇਕੀ ਫਾਊਂਡੇਸ਼ਨ ਨੂੰ ਮਹੀਨਾਵਾਰ ਜਾਂ ਕਿਸੇ ਵੀ ਤਰੀਕੇ ਨਾਲ ਡੋਨੇਸ਼ਨ ਦੇਣ ਵਾਲੇ ਡੋਨਰਾਂ, ਪ੍ਰਰੈੱਸ ਭਾਈਚਾਰੇ ਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੋਸਲ ਦੇ ਪ੍ਰਧਾਨ ਬਲਵਿੰਦਰ ਕਾਕਾ ਕੋਚ ਸਮੇਤ ਕੋਸਲਰ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।