-ਅੱਜ ਮਨਾਇਆ ਜਾਵੇਗਾ ਸ਼ਹੀਦਹ ਦਿਹਾੜਾ

ਸੁਰਿੰਦਰ ਲਾਲੀ, ਮਾਨਸਾ : ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਦੇਸ਼ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੇ ਜਿਨ੍ਹਾਂ ਸੈਨਿਕ ਸੂਰਬੀਰਾਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾੳਂੁਦੇ ਹੋੋਏ ਆਪਣੀਆ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਮਹਾਨ ਸ਼ਹੀਦਾ ਦੀ ਯਾਦ 'ਚ 21 ਅਕਤੂਬਰ ਨੂੰ ਪੁਲਿਸ ਸ਼ਹੀਦੀ ਦਿਵਸ ਮਨਾਉਣ ਸਬੰਧੀ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋੋਂ ਮਿਲੇ ਨਿਰਦੇਸ਼ਾ ਤਹਿਤ ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ 'ਚ ਕੁਲਦੀਪ ਸਿੰਘ ਸੋੋਹੀ ਕਪਤਾਨ ਪੁਲਿਸ (ਪੀਬੀਆਈ) ਮਾਨਸਾ ਦੀ ਅਗਵਾਈ ਹੇਠ ਹਾਫ-ਮੈਰਾਥਨ ਦੌੌੜ ਦਾ ਕਰਵਾਈ ਗਈ। ਇਸ ਦੌੜ 'ਚ ਕਰੀਬ 150 ਤੋੋਂ ਵੱਧ ਪੁਲਿਸ ਕਰਮਚਾਰੀਆ ਨੇ ਭਾਗ ਲਿਆ। ਇਹ ਦੌੜ ਜ਼ਿਲ੍ਹਾ ਪ੍ਰਬੰਧਕੀ ਕੈਪਲੈਕਸ ਮਾਨਸਾ ਤੋੋਂ ਸ਼ੁੁਰੂ ਕਰਕੇ ਬੱਸ ਅੱਡਾ ਮਾਨਸਾ ਤਕ ਲਾਈ ਗਈ। ਸਮਾਪਤੀ ਸਮੇਂ ਕਪਤਾਨ ਪੁਲਿਸ ਵੱਲੋੋਂ ਇੰਡੀਆ ਪੱਧਰ 'ਤੇ ਮਨਾਏ ਜਾ ਰਹੇ ਸ਼ਹੀਦੀ ਦਿਵਸ ਸਬੰਧੀ ਸਮੂਹ ਕਰਮਚਾਰੀਆਂ ਨੂੰ ਜਾਣੂ ਕਰਵਾਉਦੇ ਹੋੋਏ ਦੱਸਿਆ ਕਿ ਸਾਲ-1959 ਨੂੰ ਇਸੇ ਦਿਨ ਚੀਨੀ ਫੌੌਜਾਂ ਨੇ ਲਦਾਖ ਦੇ ਏਰੀਆ ਹੌੌਟ ਸਪਰਿੰਗ ਨੇੜੇ ਘਾਤ ਲਾ ਕੇ ਭਾਰਤੀ ਸੈਨਾਂ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸੇ ਦਿਨ ਤੋੋਂ ਹੀ ਸ਼ਹੀਦਾਂ ਦੀ ਯਾਦ 'ਚ ਇਹ ਦਿਨ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦ ਹੋੋਏ ਕਰਮਚਾਰੀਆਂ ਦੇ ਪਿੱਛੇ ਰਹਿ ਗਏ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆ ਦੁੱਖ ਤਕਲੀਫਾ ਸੁਣੀਏ, ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ ਅਤੇ ਹੌਸਲਾਂ ਦੇਈਏ। ਜਿਨ੍ਹਾਂ ਵੱਲੋੋ ਦੇਸ਼ ਲਈ ਕੁਰਬਾਨ ਹੋੋਏ ਇਨ੍ਹਾਂ ਸ਼ਹੀਦਾਂ ਦੇ ਪਾਏ ਗਏ ਪੂਰਨਿਆ 'ਤੇ ਚੱਲਣ ਲਈ ਪ੍ਰਰੇਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋੋਂ 21ਅਕਤੂਬਰ ਨੂੰ ਜ਼ਿਲ੍ਹਾਂ ਪੱਧਰ 'ਤੇ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਜ਼ਿਲ੍ਹਾਂ ਦੇ ਸ਼ਹੀਦ ਹੋੋਏ 33 ਪੁਲਿਸ ਕਰਮਚਾਰੀਆਂ ਦੀ ਯਾਦ 'ਚ ਪੁਲਿਸ ਲਾਈਨ ਮਾਨਸਾ ਵਿਖੇ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ, ਜਿੱਥੇ ਕੱਲ ਇਨ੍ਹਾਂ ਸ਼ਹੀਦ ਹੋੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਮਾਨ-ਸਨਮਾਨ ਕੀਤਾ ਜਾ ਰਿਹਾ ਹੈ। ਇਸ ਹਾਫ ਮੈਰਾਥਨ ਦੌੜ ਮੌੌਕੇ ਸੁਰਿੰਦਰ ਕੁਮਾਰ ਕਪਤਾਨ ਪੁਲਿਸ ਮਾਨਸਾ, ਸਰਬਜੀਤ ਸਿੰਘ ਡੀਐੱਸਪੀ, ਜਤਿੰਦਰਪਾਲ ਸਿੰਘ ਡੀਐੱਸਪੀ (ਸਥਾਨਕ) ਮਾਨਸਾ ਤੇ ਗੁਰਮੀਤ ਸਿੰਘ ਡੀਐੱਸਪੀ( ਅੌੌਰਤਾਂ ਤੇ ਬੱਚਿਆ ਵਿਰੁੱਧ ਅਪਰਾਧ) ਮਾਨਸਾ ਵੀ ਹਾਜ਼ਰ ਸਨ।