ਪੱਤਰ ਪ੍ਰਰੇਰਕ, ਮਾਨਸਾ : ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਮਾਨਸਾ ਦੀ ਇਕ ਹੰਗਾਮੀ ਮੀਟਿੰਗ ਸਥਾਨਕ ਬਾਲ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਤਾਮਕੋਟ ਨੇ ਦੱਸਿਆ ਕਿ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਜੀ ਦੁਆਰਾ ਆਉਣ ਵਾਲੀ 26 ਅਕਤਬੂਰ ਨੂੰ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਦਾ ਵਿਜਟ ਕੀਤੀ ਜਾਣੀ ਹੈ। ਉਸ ਮੌਕੇ ਅਧਿਆਪਕ ਸੰਘਰਸ਼ ਕਮੇਟੀ ਸਿੱਖਿਆ ਸਕੱਤਰ ਦੇ ਪ੍ਰਰੋਗਰਾਮਾਂ ਦਾ ਵਿਰੋਧ ਕਰੇਗੀ। ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਗੁਰਜੀਤ ਸਿੰਘ ਲਾਲਿਆਂਵਾਲੀ ਨੇ ਦੱਸਿਆ ਕਿ ਅਧਿਆਪਕਾਂ ਦੇ ਬਹੁਤ ਸਾਰੇ ਮਾਮਲੇ ਜਿਵੇਂ ਕਿ ਪ੍ਰਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ, ਛੁੱਟੀਆਂ ਆਨਲਾਈਨ ਕਰਨ ਵਾਲਾ ਮਾਮਲਾ, ਮਿਡ-ਡੇ-ਮੀਲ ਵਰਕਰਾਂ ਦੀ ਤਨਖਾਹ ਵਧਾਉਣ ਵਾਲਾ ਮਾਮਲਾ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਤੋਂ ਇਲਾਵਾ ਮੁਲਾਜਮਾਂ ਦੇ ਡੀਏ ਦੀਆਂ ਕਿਸ਼ਤਾਂ, ਪੇ-ਕਮਿਸ਼ਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਬਹੁਤ ਸਾਰੇ ਮਾਮਲੇ ਪੈਡਿੰਗ ਹਨ ਜਿਸ ਕਰਕੇ ਅਧਿਆਪਕ ਸੰਘਰਸ਼ ਕਮੇਟੀ ਸਿੱਖਿਆ ਸਕੱਤਰ ਦੇ ਪ੍ਰਰੋਗਰਾਮਾਂ ਦਾ ਵਿਰੋਧ ਕਰੇਗੀ ਤੇ ਇਹ ਵਿਰੋਧ ਓਨੀ ਦੇਰ ਜਾਰੀ ਰਹਿਣਗੇ ਜਿੰਨੀ ਦੇਰ ਉਪਰੋਕਤ ਮਾਮਲੇ ਹੱਲ ਨਹੀਂ ਕੀਤੇ ਜਾਂਦੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਲਖਮੀਰਵਾਲਾ, ਕੁਲਦੀਪ ਅੱਕਾਂਵਾਲੀ, ਰਜਿੰਦਰ ਪੇਰੋਂ, ਨਾਜਮ ਸਿੰਘ ਖਿਆਲਾ, ਚਰਨਪਾਲ ਸਿੰਘ ਦਸੋਧੀਆਂ, ਅੰਮਿ੍ਤਪਾਲ ਗਰਗ, ਸਤੀਸ਼ ਕੁਮਾਰ, ਜਗਦੀਪ ਸਿੰਘ ਰਮਦਿੱਤੇਵਾਲਾ, ਜਗਤਾਰ ਅੌਲਖ, ਦਮਨਜੀਤ ਸਿੰਘ, ਇਸ਼ਟਪਾਲ ਸਿੰਘ, ਜਸਵਿੰਦਰ ਜਵਾਹਰਕੇ, ਜਾਫਰਦੀਨ ਖਾਨ, ਕਰਨਪਾਲ ਅੱਕਾਂਵਾਲੀ, ਸੁਖਨਦੀਪ ਸਿੰਘ ਰੱਲਾ ਤੇ ਵਰਿੰਦਰ ਬਰਾੜ ਨੇ ਵੀ ਸੰਬੋਧਨ ਕੀਤਾ।