ਕੁਲਵਿੰਦਰ ਚਹਿਲ, ਬੁਢਲਾਡਾ : ਸਥਾਨਕ ਗੁਰੂ ਨਾਨਕ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਟੈਕਨੋਲੋਜੀ ਪ੍ਰਤੀ ਉਚੇਰੀ ਜਾਣਕਾਰੀ ਦੇਣ ਲਈ ਵੈੱਬ ਸਾਇਟ ਡਿਵੈਲਪਮਂੈਟ ਦਾ ਤਿੰਨ ਦਿਨਾਂ ਵਰਕਸ਼ਾਪ ਦਾ ਲਾਈ ਗਈ। ਕੰਪਿਊਟਰ ਵਿਭਾਗ ਦੇ ਮੁਖੀ ਰੇਖਾ ਕਾਲੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਨਵੀ ਟੈਕਨਾਲਜੀ ਤੇ ਟ੍ਰੈਨਿੰਗ ਦੇਣ ਲਈ ਬਠਿੰਡਾਂ ਦੀ ਨਾਮੀ ਕੰਪਨੀ ਸੋਫਟਵਿਜ਼ ਪ੍ਰਰਾਇਵੇਟ ਲਿਮਟਿਡ ਦੇ ਮਾਹਿਰਾਂ ਵੱਲੋਂ ਦੋ ਦਿਨਾਂ ਵਰਕਸ਼ਾਪ ਲਾਈ ਗਈ ਹੈ। ਇਸ ਵਰਕਸ਼ਾਪ ਵਿਚ ਵਿਦਿਆਰਥੀਆਂ ਨੂੰ ਦੂਸਰੇ ਦਿਨ ਤਕ ਪਾਈਥਨ ਲੈਗੂਏਜ਼, ਬੂਟ ਸਟਰੈਪ ਤੇ ਵੈੱਬ ਡਿਵੈਲਪਮੈਟ ਦੀ ਜਾਣਕਾਰੀ ਦਿੱਤੀ ਗਈ। ਕੰਪਨੀ ਦੇ ਮਾਹਿਰ ਅਸ਼ੋਕ ਖਹਿਰਾ, ਨੇਹਾ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਾਇਥਿਨ ਲੇਗੂਏਜ਼ ਇਕ ਪ੍ਰਰੋਗਰਾਮਿੰਗ ਲੈਗੂਏਜ਼ ਹੈ. ਇਸ ਰਾਹੀਂ ਅਸੀਂ ਡੈਸਕਟਾਪ ਤੇ ਵੈੱਬ ਐਪਨੀਕੇਸ਼ਨ ਤਿਆਰ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਮੌਕੇ ਵਿਦਿਆਰਥੀਆਂ ਨੂੰ ਪਾਇਥਿਨ ਲੈਗੂਏਜ਼, ਬੂਟ ਸਟਰੈਪ ਅਤੇ ਵੈੱਬ ਡਿਵੈਲਪਮੈਟ ਬਾਰੇ ਪ੍ਰਰੈਕਟੀਕਲ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਤਾਂ ਜ਼ੋ ਉਨ੍ਹਾਂ ਨੂੰ ਪਾਇਥਨ ਦਾ ਵੈਬ ਸਾਇਟ ਡਿਵੈਲਪਮੈਂਟ ਵਿੱਚ ਯੋਗਦਾਨ ਦਾ ਪਤਾ ਲੱਗ ਸਕੇ। ਇਸ ਵਰਕਸ਼ਾਪ ਦੇ ਅੰਤਿਮ ਦਿਨ ਕਾਲਜ ਪਿ੍ਰੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਲਈ ਨਵੀਂ ਟੈਕਨਾਲਜੀ ਨਾਲ ਨਿਰੰਤਰ ਜੁੜਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਅਸੀਸਟੈਂਟ ਪ੍ਰਰੋਫੈਸਰ ਨਰਿੰਦਰ ਸਿੰਘ, ਅਮਨਦੀਪ ਸਿੰਘ, ਦਿਪਾਲੀ, ਲਵਜੀਤ ਕੋਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।