ਪੱਤਰ ਪ੍ਰਰੇਰਕ, ਮਾਨਸਾ : ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਜਥੇਬੰਦੀਆਂ ਵੱਲੋਂ ਵਿੱਿਢਆ ਸਾਂਝਾ ਸੰਘਰਸ਼ ਦੀ ਪੂਰੀ ਹਮਾਇਤ ਕੀਤੀ ਜਾਂਦੀ ਹੈ। ਇਸ ਸੰਘਰਸ਼ ਦਾ ਲੋਕ ਇਨਸਾਫ ਪਾਰਟੀ ਜੋ ਕਿ 12 ਸਤੰਬਰ ਤੋਂ ਸ਼ਹਿਰ ਬੰਦ ਅਤੇ ਉਸ ਤੋਂ ਬਾਅਦ ਲਗਾਤਾਰ ਗੁਰਦੁਆਰਾ ਚੌਂਕ ਵਿਖੇ ਆਪਣੀ ਅਵਾਰਾ ਪਸ਼ੂਆਂ ਤੋਂ ਰੱਖਿਆ ਲਈ ਲਗਾਤਾਰ ਧਰਨਾ ਦਾ ਸਾਥ ਦੇ ਰਹੀ ਹੈ। ਅਵਾਰਾ ਪਸ਼ੂਆਂ ਦੇ ਹੱਲ ਲਈ ਅਵਾਰਾ ਪਸ਼ੂ ਸੰਘਰਸ਼ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 16 ਸਤੰਬਰ ਨੂੰ ਜੋ ਬੈਠ ਕੇ ਮਸਲਾ ਹੱਲ ਕਰਨ ਬਾਰੇ ਵਿਚਾਰ ਕੀਤਾ ਗਿਆ, ਉਸ ਵਿਚ ਇਸ ਦਾ ਉਲਟਾ ਸੰਘਰਸ਼ ਕਮੇਟੀ ਉਪਰ ਹੀ ਦਬਾਅ ਬਣਾਇਆ ਗਿਆ ਜੋ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਪ੍ਰਸ਼ਾਸਨ ਦਾ ਧਰਮ ਡਿਊਟੀ ਅਤੇ ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਇਹ ਸਮੱਸਿਆ ਹਰ ਘਰ ਦੀ ਬੱਚੇ ਤੋਂ ਲੈ ਕੇ ਬੁੱਢੇ ਤਕ ਗਰੀਬ ਤੋਂ ਅਮੀਰ ਤਕ, ਛੋਟੇ ਦੁਕਾਨਦਾਰ ਤੋਂ ਵੱਡੇ ਕਾਰਖਾਨੇਦਾਰ ਤਕ, ਮਜ਼ਦੂਰ ਅਤੇ ਕਿਸਾਨ ਹਰ ਜਾਤ ਧਰਮ, ਪਾਰਟੀ ਅਤੇ ਜਥੇਬੰਦੀ ਲਈ ਗੰਭੀਰ ਮਸਲਾ ਹੈ। ਇਸ ਦਾ ਸਬੰਧ ਲੋਕਾਂ ਦੀ ਜਾਨ ਮਾਲ ਨਾਲ ਅਤੇ ਅਮਨ ਕਾਨੂੰਨ ਦਾ ਵੀ ਹੈ ਜੋ ਪ੍ਰਸ਼ਾਸਨ ਨੂੰ ਪਹਿਲ ਦੇ ਅਧਾਰ ਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕਿਉਂਕਿ ਇਹ ਸਿਆਸੀ ਮਸਲਾ ਨਹੀਂ। ਇਸ ਦੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਅਤੇ ਹਮਦਰਦਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਿਚ ਵੱਧ ਤੋਂ ਵੱਧ ਸਹਿਯੋਗ ਕਰਨ।