ਪੱਤਰ ਪ੍ਰਰੇਰਕ, ਹੀਰੋਂ ਖੁਰਦ : ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਜਾਗਰੂਕਤਾ ਕੈਂਪ ਦੌਰਾਨ ਜ਼ਿਲ੍ਹਾ ਕਚਹਿਰੀ ਮਾਨਸਾ ਤੋਂ ਐਡਵੋਕੇਟ ਮਨਜੀਤ ਕੌਰ ਤੇ ਪੈਰਾ ਲੀਗਲ ਵਲੰਟੀਅਰ ਹਰਪ੍ਰਰੀਤ ਸਿੰਘ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗ਼ਰੀਬ ਲੋਕਾਂ, ਬੱਚਿਆਂ,ਬਜ਼ੁਰਗਾਂ, ਬੇਸਹਾਰਾ ਵਿਅਕਤੀਆਂ ਤੇ ਅੌਰਤਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਮਨਜੀਤ ਕੌਰ ਨੇ ਮੌਕੇ 'ਤੇ ਹੀ ਹੱਲ ਦੱਸਿਆ। ਪਿ੍ਰੰਸੀਪਲ ਡਾ. ਸੁਖਦੇਵ ਸਿੰਘ ਨੇ ਵਿਦਿਆਰਥਣਾਂ ਨੂੰ ਅਥਾਰਟੀ ਬਾਰੇ ਸਮੁੱੱਚੀ ਜਾਣਕਾਰੀ ਆਪਣੇ ਪਿੰਡਾਂ ਤੇ ਆਲੇ-ਦਆਲੇ ਦੇ ਲੋਕਾਂ 'ਚ ਪਹੁੰਚਾਉਣ ਲਈ ਪ੍ਰਰੇਰਿਤ ਕੀਤਾ ਤਾਂ ਜੋ ਲੋੜਵੰਦ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ 'ਚ ਮਦਦ ਮਿਲ ਸਕੇ। ਇਸ ਮੌਕੇ ਡਾ. ਵੀਰਵੰਤੀ ਕੌਰ, ਪ੍ਰਰੋ. ਰੁਪਿੰਦਰ ਕੌਰ, ਪ੍ਰਰੋ. ਮਨਪ੍ਰਰੀਤ ਕੌਰ,ਪ੍ਰਰੋ. ਗੁਰਵਿੰਦਰ ਕੌਰ,ਪ੍ਰਰੋ. ਅਮਨਜੋਤ ਕੌਰ ਤੇ ਪ੍ਰਰੋ. ਰਾਜਵੀਰ ਕੌਰ ਵੀ ਮੌਜੂਦ ਸਨ।