ਪੱਤਰ ਪ੍ਰਰੇਰਕ, ਮਾਨਸਾ : ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ-ਇਸਤਿਹਾਰੀਆ) ਨੂੰ ਗਿ੍ਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਭਗੌੜੀ ਅੌਰਤ ਭੂਰੀ ਵਾਸੀ ਧਾਮ ਡੋਗਰੀ ਥਾਣਾ ਸੁਲਤਾਨਪੁਰ ਜ਼ਿਲ੍ਹਾ ਰਾਏਸ਼ਨ (ਮੱਧ ਪ੍ਰਦੇਸ਼) ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਅੌਰਤ ਖ਼ਿਲਾਫ਼ 9 ਜੁਲਾਈ 2015 ਨੂੰ ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਮਾਣਯੋਗ ਅਦਾਲਤ ਵਿੱਚੋਂ ਤਰੀਕ ਤੋਂ ਗੈਰ ਹਾਜ਼ਰ ਹੋਣ ਕਰਕੇ ਜਗਦੀਪ ਸੂਦ, ਐਡੀਸ਼ਨਲ ਸ਼ੈਸ਼ਨ ਜੱਜ ਮਾਨਸਾ ਵੱਲੋਂ ਇਸਨੂੰ 18 ਜਨਵਰੀ 2018 ਤੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਐਸ ਆਈ ਜਸਵੰਤ ਸਿੰਘ ਤੇ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ ਹੈ।