ਪੱਤਰ ਪੇ੍ਰਰਕ, ਮਾਨਸਾ : ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਲੋਕਾਂ ਨੂੰ ਨਿਰੰਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਣਜੀਤ ਰਾਏ ਵੱਲੋਂ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦਾ ਦੌਰਾ ਕੀਤਾ ਗਿਆ। ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਪਬਲਿਕ ਪ੍ਰਰਾਈਵੇਟ ਭਾਗੀਦਾਰੀ ਤਹਿਤ ਕ੍ਰਸਨਾ ਲੈਬ ਦਾ ਮੁਆਇਨਾ ਕਰਦਿਆਂ ਦੱਸਿਆ ਕਿ ਹਸਪਤਾਲ ਵਿਚ ਜੋ ਟੈਸਟ ਉਪਲਬਧ ਨਹੀਂ ਹੁੰਦੇ ਉਹ ਇਸ ਸਥਾਪਤ ਲੈਬਾਰਟਰੀ ਵਿਚ ਬਹੁਤ ਹੀ ਕੰਟਰੋਲ ਕੀਮਤ 'ਤੇ ਕੀਤੇ ਜਾਂਦੇ ਹਨ। ਉਨ੍ਹਾਂ ਗਰਭਵਤੀਆਂ ਦੇ ਥਾਇਰਾਈਡ ਪੋ੍ਫਾਈਲ ਐੱਨਐੱਚਐੱਮ ਦੇ ਫੰਡ ਵਿਚੋਂ ਮੁਫਤ ਟੈਸਟ ਕਰਨ ਦੀ ਹਦਾਇਤ ਕੀਤੀ। ਮੁਫ਼ਤ ਜਾਂਚ ਸਬੰਧੀ ਲੈਬ ਵਿਚ ਤਾਇਨਾਤ ਸੁਨੀਲ ਕੁਮਾਰ ਨੇ ਦੱਸਿਆ ਕਿ ਗਰਭਵਤੀਆਂ ਦੇ ਥਾਇਰਾਈਡ ਪੋ੍ਫਾਈਲ ਸਬੰਧੀ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੇਵਾਵਾਂ ਮੁਫਤ ਕੀਤੀਆਂ ਜਾਣਗੀਆਂ। ਇਸ ਮੌਕੇ ਹਸਪਤਾਲ ਵਿਚ ਆਏ ਮਰੀਜ਼ਾਂ ਨਾਲ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਦੀ ਜਾਣਕਾਰੀ ਲਈ ਗਈ। ਸਿਹਤ ਤੰਦਰੁਸਤੀ ਕੇਂਦਰ ਖਿਆਲਾ ਕਲਾਂ ਵਿਖੇ ਮੀਜਲ ਰੁਬੈਲਾ ਟੀਕਾਕਰਨ ਕੈਂਪ ਅਤੇ 30 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਦੀ ਸਾਲਾਨਾ ਜਾਂਚ ਤਹਿਤ ਸ਼ੂਗਰ, ਉਚ ਤਾਪਮਾਨ ਅਤੇ ਕੈਂਸਰ ਦੀ ਸਕ੍ਰੀਨਿੰਗ ਕਰਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪੋ੍ਗਰਾਮ ਮੈਨੇਜਰ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਚੰਦ, ਬਲਾਕ ਐਜੂਕੇਟਰ ਕੇਵਲ ਸਿੰਘ ਆਦਿ ਹਾਜ਼ਰ ਸਨ।
ਡਾਕਟਰ ਰਾਏ ਵੱਲੋਂ ਕ੍ਰਸਨਾ ਲੈਬ ਦਾ ਮੁਆਇਨਾ
Publish Date:Thu, 08 Dec 2022 06:11 PM (IST)
