ਹਰਕ੍ਰਿਸ਼ਨ ਸ਼ਰਮਾ, ਮਾਨਸਾ : ਸਿੱਧੂ ਮੂਸੇਵਾਲਾ ਦੀ ਸਮਾਧ ’ਤੇ ਵੱਖੋ-ਵੱਖਰੇ ਦੇਸ਼ਾਂ ਤੋਂ ਲੋਕ ਆ ਰਹੇ ਹਨ। ਉਸ ਦੇ ਚਾਹੁਣ ਵਾਲਿਆਂ ਦੇ ਫੋਨ ਕਾਲ ਮਾਪਿਆਂ ਨੂੰ ਆਉਂਦੇ ਰਹਿੰਦੇ ਹਨ। ਉਥੇ ਸਿੱਧੂ ਦੀ ਯਾਦਗਾਰ ’ਤੇ ਬੈਂਗਲੁਰੂ ਤੋਂ ਅਮਨਦੀਪ ਸਿੰਘ ਖ਼ਾਲਸਾ ਪੁੱਜਾ। ਅਮਨਦੀਪ ਸਿੰਘ ਸਾਲ 2008 ਤੋਂ ਲਗਾਤਾਰ ਸਾਈਕਲ ’ਤੇ ਸਫ਼ਰ ਕਰ ਰਿਹਾ ਹੈ। ਉਸ ਨੇ ਦੇਸ਼ ਦੇ ਅਲੱਗ ਅਲੱਗ ਰਾਜਾਂ ਦੀਆਂ ਯਾਤਰਾਵਾਂ ਕੀਤੀਆਂ। ਹੁਣ ਮੂਸੇਵਾਲਾ ਦੀ ਯਾਦਗਾਰ ’ਤੇ ਉਹ ਆਪਣੇ ਗ੍ਰਹਿ ਨਗਰ ਬੈਂਗਲੁਰੂ ਤੋਂ ਸਾਈਕਲ ਚਲਾ ਕੇ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਹ ਇਨਸਾਨ ਪੰਜਾਬ ਦੀ ਬਿਹਤਰੀ ਲਈ ਗੀਤ ਲਿਖ ਰਿਹਾ ਸੀ। ਇਸ ਕਰ ਕੇ ਉਹ ਸਿੱਧੂ ਦੀ ਯਾਦਗਾਰ ’ਤੇ ਪਿੰਡ ਮੂਸਾ ਪਹੁੰਚਿਆ ਹੈ। ਯਾਦ ਰਹੇ ਅਮਨਦੀਪ ਸਿੰਘ ਦਾ ਪਿਛਲਾ ਨਾਂ ਮਹਾਦੇਵ ਰੈਡੀ ਸੀ ਤੇ ਉਹ ਧਰਮ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਸਿੱਖ ਧਰਮ ਅਪਨਾਅ ਲਿਆ ਸੀ।
Posted By: Shubham Kumar