ਪੱਤਰ ਪੇ੍ਰਰਕ, ਮਾਨਸਾ : ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 58ਵੀਂ ਸਲਾਨਾ ਐਥਲੈਟਿਕਸ ਮੀਟ ਦੌੜ 'ਚ ਮਾਨਸਾ ਦੇ ਪਿੰਡ ਬੀਰੇਵਾਲਾ ਜੱਟਾਂ ਦੀ ਕਮਲਜੀਤ ਕੌਰ ਨੇ 200 ਮੀਟਰ ਦੌੜ 'ਚ ਗੋਲਡ ਮੈਡਲ ਜਿੱਤ ਕੇ ਮਾਨਸਾ ਤੇ ਮਾਪਿਆ ਦਾ ਰੌਸ਼ਨ ਕੀਤਾ ਸੀ। ਲੜਕੀ ਦੇ ਹੌਂਸਲੇ ਤੇ ਜਜ਼ਬੇ ਨੂੰ ਦੇਖਦਿਆਂ ਅੱਜ ਰਾਮਗੜ੍ਹੀਆ ਅਕਾਲ ਜੱਥੇਬੰਦੀ ਸਪੋਰਟਸ ਵਿੰਗ ਮਾਨਸਾ ਦੇ ਚੇਅਰਮੈਨ ਸੰਦੀਪ ਸਿੰਘ ਦੇ ਉਨ੍ਹਾਂ ਦੇ ਮੈਬਰਾਂ ਵੱਲੋਂ ਕਮਲਜੀਤ ਕੌਰ ਨੂੰ ਉਨ੍ਹਾਂ ਦੇ ਗ੍ਹਿ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸੰਦੀਪ ਸਿੰਘ ਨੇ ਕਿਹਾ ਕਿ ਕਮਲਜੀਤ ਕੌਰ ਦੀ ਛੋਟੀ ਉਮਰੇ ਵੱਡੀ ਉਪਲੱਬਧੀ ਹੈ, ਤੇ ਉਨ੍ਹਾਂ ਕਿਹਾ ਕਿ ਉਹਨਾਂ ਨੇ ਪਰਿਵਾਰ ਨੂੰ ਵਧਾਈ ਦਿੰਦੇ ਕਿਹਾ ਕਿ ਕਮਲਜੀਤ ਨੇ ਜਿੱਥੇ ਆਪਣੇ ਮਾਂ ਬਾਪ ਦਾ ਨਾਅ ਰੌਸ਼ਨ ਕੀਤਾ ਹੈ। ਉਥੇ ਹੀ ਮਾਨਸਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਇਸ ਮੌਕੇ ਰਾਮ ਸਿੰਘ ਪੰਚ, ਹਰਜੀਤ ਸਿੰਘ ਮਾਸਟਰ,ਬਿੱਕਰ ਸਿੰਘ ਆਦਿ ਮੌਕੇ ਤੇ ਮੌਜੂਦ ਸਨ।