<

p> ਪੱਤਰ ਪ੍ਰਰੇਰਕ, ਮਾਨਸਾ : 'ਦੈਨਿਕ ਸਵੇਰਾ' ਅਖ਼ਬਾਰ ਦੇ ਜ਼ਿਲ੍ਹਾ ਮਾਨਸਾ ਇੰਚਾਰਜ ਦੀਪਕ ਸਿੰਗਲਾ ਦਾ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਰਾਮ ਬਾਗ ਵਿਖੇ ਕੀਤਾ ਗਿਆ, ਜਿੱਥੇ ਸਿੰਗਲਾ ਦੀ ਪਤਨੀ ਈਸ਼ਾ ਸਿੰਗਲਾ, ਬੇਟਾ ਗੁਣਸ਼ੀਲ ਸਿੰਗਲਾ, ਬੇਟੀ ਦੀਕਸ਼ਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਦੇ ਪੱਤਰਕਾਰ ਤੇ ਹੋਰ ਸੱਜਣ ਹਾਜ਼ਰ ਸਨ। ਸਿੰਗਲਾ ਪਿਛਲੇਂ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਹੇ ਸਨ। 'ਦੈਨਿਕ ਸਵੇਰਾ' ਅਖ਼ਬਾਰ 'ਚ ਆਪਣੀਆਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ ਉਹ ਲੰਬਾ ਸਮਾਂ 'ਦੈਨਿਕ ਜਾਗਰਣ' ਅਖ਼ਬਾਰ 'ਚ ਕੰਮ ਕਰ ਚੁੱਕੇ ਸਨ। ਉਨ੍ਹਾਂ ਦੇ ਪਿਤਾ ਕੰਵਲ ਕੁਮਾਰ ਸਿੰਗਲਾ ਵੀ ਪੱਤਰਕਾਰ ਸਨ ਤੇ 'ਚੜ੍ਹਦੀ ਕਲਾ' ਅਖ਼ਬਾਰ ਲਈ ਪੱਤਰਕਾਰੀ ਕਰਦੇ ਸਨ। ਉਨ੍ਹਾਂ ਨਮਿੱਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 25 ਅਕਤੂਬਰ ਨੂੰ ਮਨਸਾ ਦੇਵੀ ਧਰਮਸ਼ਾਲਾ ਚਕੇਰੀਆਂ ਰੋਡ ਮਾਨਸਾ ਵਿਖੇ ਬਾਅਦ ਦੁਪਹਿਰ ਪਵੇਗਾ।