ਤਰਸੇਮ ਸ਼ਰਮਾ, ਬਰੇਟਾ : ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੇ ਇੱਕ ਕਿਸਾਨ ਭਗਵਾਨ ਸਿੰਘ ਪੁੱਤਰ ਅਜਮੇਰ ਸਿੰਘ ਦੇ ਘਰੋਂ ਰਾਤ ਸਮੇਂ ਚੋਰੀ ਹੋਣ ਦਾ ਸਮਾਚਾਰ ਹੈ। ਪੁਲਿਸ ਕੋਲ ਲਿਖਵਾਈ ਗਈ ਰਿਪੋਰਟ ਅਨੁਸਾਰ ਭਗਵਾਨ ਸਿੰਘ ਅਤੇ ਹਰਕੇਸ਼ ਸਿੰਘ ਦੋਵੇਂ ਭਰਾ ਇਕ ਮਕਾਨ 'ਚ ਇਕੱਠੇ ਹੀ ਰਹਿੰਦੇ ਹਨ। ਸਵੇਰ ਵੇਲੇ ਉਨ੍ਹਾਂ ਘਰ ਦਾ ਸਾਮਾਨ ਖਿੱਲਰਿਆ ਦੇਖਿਆ ਤਾਂ ਪਤਾ ਲੱਗਾ ਕਿ ਪੇਟੀ 'ਚੋਂ ਸੋਨੇ ਦੇ 5 ਕੜੇ, 5 ਚੂੜੀਆਂ, 2 ਕਾਂਟੇ, 2 ਰਾਣੀ ਹਾਰ, 2 ਕਾਂਟੇ ਹੋਰ, 1 ਚੈਨੀ, ਛਾਪ ਅਤੇ ਟੌਪਸ, 4 ਲੇਡੀਜ਼ ਛਾਪਾਂ, 11 ਛਾਪ ਆਮ, 1 ਜੋੜੀ ਰਿੰਗ ਅਤੇ ਨੱਥ, ਟਿੱਕਾ ਸੂਈ ਅਤੇ ਅੱਧਾ ਕਿਲੋ ਚਾਂਦੀ ਗ਼ਾਇਬ ਸੀ। ਜਿਸ ਦੀ ਕੀਮਤ ਲਗਪਗ 12 ਲੱਖ 20 ਹਜ਼ਾਰ ਰੁਪਏ ਦੀ ਹੈ। ਜਿਸ ਦੀ ਰਿਪੋਰਟ ਪੀੜਤ ਪਰਿਵਾਰ ਨੇ ਪੁਲਿਸ ਨੂੰ ਦੇ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਚੋਰੀ ਸਬੰਧੀ ਅਧੀਨ ਧਾਰਾ 457,380 ਆਈ.ਪੀ.ਸੀ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ।