ਸੰਦੀਪ ਜਿੰਦਲ, ਭੀਖੀ: ਭੀਖੀ ਕਸਬੇ ਦੇ ਵਾਰਡ ਨੰਬਰ 8 ਦੇ ਫ਼ੌਜੀ ਜਵਾਨ ਜਸਵੰਤ ਸਿੰਘ ਦੀ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਚੀਨ ਬਾਰਡਰ ਡਾਮਡਿੰਗ (ਤਵਾਂਗ) ਵਿਖੇ ਇਕ ਸੜਕ ਹਾਦਸੇ 'ਚ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ।

ਦੱਸ ਦੇਈਏ ਜਸਵੰਤ ਸਿੰਘ ਇੰਡੀਅਨ ਤਿੱਬਤ ਬਾਡਰ ਪੁਲਿਸ ਵਿੱਚ 11 ਸਾਲ ਪਹਿਲਾਂ ਭਰਤੀ ਹੋਇਆ ਸੀ। ਪਿਛਲੇ ਸਾਲ ਤੋਂ ਉਹ ਇਸ ਬਾਡਰ 'ਤੇ ਤੈਨਾਤ ਸੀ।ਮਹੀਨਾ ਕੁ ਪਹਿਲਾਂ ਉਹ ਤਿੰਨ ਮਹੀਨੇ ਛੁੱਟ ਕੱਟ ਕੇ ਡਿਊਟੀ 'ਤੇ ਗਿਆ ਸੀ। ਹੁਣ ਉਸ ਨੇ ਛੁੱਟੀ ਆਉਣਾ ਸੀ। ਡਿਊਟੀ ਕਰਕੇ ਉਹ ਆਪਣੀ ਬਟਾਲੀਅਨ ਦੀ ਗੱਡੀ ਲੈ ਕੇ ਵਾਪਸ ਆ ਰਿਹਾ ਸੀ। ਰਸਤੇ ਵਿੱਚ ਹਾਦਸਾ ਵਾਪਰ ਗਿਆ। ਗੱਡੀ ਢਾਈ 100 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਨਾਲ਼ ਜਸਵੰਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੇ 2 ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇੱਕ ਸਾਥੀ ਲਾਪਤਾ ਦੱਸਿਆ ਜਾ ਰਿਹਾ ਹੈ।ਕਸਬੇ ਦੇ ਅੰਦਰ ਸੋਗ ਦੀ ਲਹਿਰ ਹੈ। ਜਸਵੰਤ ਸਿੰਘ ਪਿੱਛੇ ਆਪਣੀ ਪਤਨੀ ਬੇਅੰਤ ਕੌਰ, 2 ਬੱਚੇ ਅਮਨਦੀਪ ਸਿੰਘ ਤੇ ਸਪਾਤੀ ਰਾਣੀ ਤੇ ਵਿਧਵਾ ਮਾਂ ਨੂੰ ਛੱਡ ਗਿਆ। ਉਸ ਦੀ ਦੇਹ ਐਤਵਾਰ ਤਕ ਭੀਖੀ ਵਿਖੇ ਪਹੁੰਚਣ ਦੀ ਸੰਭਾਵਨਾ ਹੈ।

Posted By: Jagjit Singh