ਪੱਤਰ ਪ੍ਰਰੇਰਕ, ਬੋਹਾ : ਨੌਜਵਾਨ ਲੋਕ ਭਲਾਈ ਕਲੱਬ ਦੇ ਅਹੁਦੇਦਾਰਾਂ ਨੇ ਸਰਕਾਰੀ ਹਾਈ ਸਕੂਲ ਮਘਾਣੀਆਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਤੇ ਜ਼ਿਲ੍ਹਾ ਪੱਧਰੀ ਸਹਿ-ਵਿੱਦਿਅਕ ਮੁਕਾਬਲੇ 'ਚੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ 'ਚ ਕਲੱਬ ਦੇ ਅਹੁਦੇਦਾਰ ਸੁਖਚੈਨ ਸਿੰਘ ਭੰਮਾ ਤੇ ਸੁਖਦੀਪ ਸਿੰਘ ਨਹਿਲ ਨੇ ਵਿਦਿਆਰਥਣਾਂ ਦਾ ਸਵੇਰ ਦੀ ਸਭਾ 'ਚ ਸਨਮਾਨ ਕੀਤਾ। ਸਕੂਲ ਮੁਖੀ ਰਾਮ ਪ੍ਰਕਾਸ਼ ਨੇ ਸਕੂਲ ਦੇ ਵਿਹੜੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰ ਪੱਧਰੀ ਮੁਕਾਬਲੇ 'ਚ ਇਸ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਸ਼ਰਮਾ ਨੇ ਚਿੱਤਰਕਲਾ 'ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਨਾਲ ਹੀ ਜ਼ਿਲ੍ਹੇ 'ਚੋਂ ਦਸਵੀਂ ਜਮਾਤ ਦੀ ਮਨਪ੍ਰਰੀਤ ਕੌਰ ਨੇ ਸੁੰਦਰ ਲਿਖਾਈ ਤੇ ਦਸਵੀਂ ਜਮਾਤ ਦੀ ਮਨਪ੍ਰਰੀਤ ਕੌਰ ਦਸਵੀਂ ਨੇ ਕਵਿਤਾ ਉਚਾਰਨ 'ਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸ ਮੌਕੇ ਸੁਖਚੈਨ ਸਿੰਘ ਭੰਮਾ ਤੇ ਸੁਖਦੀਪ ਸਿੰਘ ਨਹਿਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡਾ ਕਲੱਬ ਭਵਿੱਖ 'ਚ ਵੀ ਵਿਦਿਆਰਥੀਆਂ ਵੱਲੋਂ ਪੜ੍ਹਾਈ ਤੇ ਖੇਡਾਂ 'ਚ ਮੋਹਰੀ ਰਹਿਣ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਦਾ ਰਹੇਗਾ। ਸਕੂਲ ਸਟਾਫ 'ਚੋਂ ਬਲਦੇਵ ਪ੍ਰਕਾਸ਼ ਤੇ ਮਨਜੀਤ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿੁਮਤ ਗੁਪਤਾ , ਮਹਿੰਦਰ ਕੁਮਾਰ , ਮਨੋਜ ਕੁਮਾਰ , ਰਾਜਿੰਦਰ ਕੁਮਾਰ , ਆਸ਼ਾ ਰਾਣੀ, ਬੇਅੰਤ ਕੌਰ ਤੇ ਸਕੂਲ ਦੇ ਬੱਚੇ ਹਾਜ਼ਰ ਸਨ।