ਬਲਕਾਰ ਸਹੋਤਾ, ਭੀਖੀ : ਸਥਾਨਕ ਵੱਖ-ਵੱਖ ਸਕੂਲਾਂ ਤੇ ਵਿੱਦਿਅਕ ਸੰਸਥਾਵਾ ਵੱਲੋਂ ਆਜ਼ਾਦੀ ਦਾ 75ਵਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸੁਤੰਤਰਤਾ ਦਿਵਸ ਦੇ ਜਸ਼ਨ ਸਮਾਗਮਾਂ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵੰਨਗੀਆਂ, ਦੇਸ਼ ਭਗਤੀ ਦੇ ਗੀਤ, ਵੀਰ ਰਸ ਨਾਚ, ਕਵਿਤਾਵਾਂ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਿੰ੍ਸੀਪਲ ਡਾ. ਗਗਨਦੀਪ ਪਰਾਸ਼ਰ ਨੇ ਆਜ਼ਾਦੀ ਦੇ 75ਵੇਂ ਮਹਾਂਉਤਸ਼ਵ ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਦੇਸ਼ ਸੇਵਾ ਲਈ ਹਮੇਸ਼ਾ ਨਿਰਸੁਆਰਥ ਭਾਵਨਾ ਨਾਲ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਅ੍ਮਿਤ ਲਾਲ, ਉਪ ਪ੍ਰਧਾਨ ਬਿ੍ਜ਼ ਲਾਲ, ਅਸ਼ੋਕ ਕੁਮਾਰ ਆਦਿ ਮੋਜੂਦ ਸਨ। ਸਕੂਲ ਪਿੰ੍ਸੀਪਲ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਦੀ ਅਦਾ ਕੀਤੀ ਗਈ।

ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦੇ ਨਿਰਦੇਸ਼ਾ ਤੇ ਮਨਾਏ ਗਏ ਸਮਾਗਮ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ਅਧਾਰਤ ਗੀਤ ਅਤੇ ਕੋਰਿਉਗ੍ਰਾਫ਼ੀ ਪੇਸ਼ ਕੀਤੀ ਗਈ। ਸਕੂਲ ਪਿੰ੍ਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੇ ਸੁਨਿਹਰੀ ਭਵਿੱਖ ਲਈ ਸਮੂਹ ਸਮਾਜ਼ ਨੂੰ ਇਮਾਨਦਾਰੀ ਅਤੇ ਦੇਸ਼ ਭਗਤੀ ਭਾਵਨਾ ਨਾਲ ਕਾਰਜ਼ ਕਰਨ ਦੀ ਸਖ਼ਤ ਜਰੂਰਤ ਹੈ। ਇਸ ਮੌਕੇ ਕੋਮਲਪ੍ਰਰੀਤ ਕੌਰ, ਓਮ ਪ੍ਰਕਾਸ਼, ਸਰਬਜੀਤ ਕੌਰ ਅਤੇ ਜਸਵੰਤ ਸਿੰਘ ਆਦਿ ਅਧਿਆਪਕਾ ਨੇ ਆਜ਼ਾਦੀ ਜ਼ਸਨਾਂ ਵਿੱਚ ਅਹਿਮ ਭੂਮਿਕਾ ਨਿਭਾਈ, ਉੱਧਰ ਵਿੱਦਿਅਕ ਸੰਸਥਾ ਮਧੇ ਵਾਲਾ ਕੰਪਲੈਕਸ਼ ਵਿਖੇ ਸੰਸਥਾ ਦੇ ਐਮ.ਡੀ ਓਮ ਪ੍ਰਕਾਸ਼ ਜਿੰਦਲ ਨੇ ਤਿਰੰਗਾ ਲਹਿਰਾਈਆਂ। ਇਸ ਮੌਕੇ ਉਨਾਂ੍ਹ ਸਿੱਖਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ 15 ਅਗੱਸਤ 1947 ਦਾ ਸੁਭਾਗਾ ਦਿਨ ਅਨੇਕਾ ਕੁਰਬਾਨੀਆਂ ਤੋਂ ਬਾਅਦ ਆਇਆ। ਜੇਕਰ ਅੱਜ ਅਸੀਂ ਅਜ਼ਾਦ ਿਫ਼ਜਾ ਵਿੱਚ ਸਾਹ ਲੈ ਰਹੇ ਹਾਂ। ਇਹ ਮਹਾਨ ਸ਼ਹੀਦਾ ਦੀਆਂ ਲਾਸ਼ਾਨੀ ਕੁਰਬਾਨੀਆਂ ਕਾਰਨ ਹੀ ਸੰਭਵ ਹੈ ਤੇ ਸਾਨੂੰ ਹਮੇਸ਼ਾ ਉਨਾਂ੍ਹ ਦਾ ਰਿਣੀ ਰਹਿਣਾ ਚਾਹੀਦਾ ਹੈ।

ਇਸ ਮੌਕੇ ਡਾਇਰੈਕਟਰ ਨਵਜੋਤ ਜਿੰਦਲ, ਕੁਲਦੀਪ ਕੌਰ, ਹਰਗੋਬਿੰਦ ਸਿੰਘ, ਵਿੱਕੀ ਕੋਰ ਸਮੇਤ ਸਮੂਹ ਸਟਾਫ਼ ਮੋਜੂਦ ਸੀ।ਸ਼੍ਰੀ ਤਾਰਾ ਚੰਦ ਵਿੱਦਿਆ ਮੰਦਿਰ ਵਿਖੇ ਵੀ ਆਜ਼ਾਦੀ ਦਿਹਾੜ੍ਹੇ ਤੇ ਯਾਦਗਾਰ ਸਮਾਗਮ ਆਯੋਜਨ ਕੀਤਾ ਗਿਆ ।ਜਿਸ ਵਿੱਚ ਪਿੰ੍ਸੀਪਲ ਸੰਜੀਵ ਕੁਮਾਰ ਅਤੇ ਕਮੇਟੀ ਪ੍ਰਧਾਨ ਮਾਸਟਰ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਤੇ ਹਾਰਦਿਕ ਵਧਾਈ ਦਿੱਤੀ ਗਈ।