ਸੁਰਿੰਦਰ ਲਾਲੀ, ਮਾਨਸਾ : ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਯਾਦ ਕਰਦਿਆਂ ਮਾਨਸਾ ਦੇ ਨੌਜਵਾਨਾਂ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਇੱਕ ਕਲੱਬ ਬਣਾਇਆ ਹੈ ਜਿਸ ਦਾ ਨਾਮ ਸਿੱਧੂ ਫ਼ੋਰਸ ਕਲੱਬ ਰੱਖਿਆ ਹੈ। ਇਸ ਕਲੱਬ ਦਾ ਮੁੱਖ ਮੁੱਦਾ ਸਿੱਧੂ ਮੂਸੇ ਵਾਲਾ ਦੇ ਮਾਨਸਾ ਨੂੰ ਸਾਫ਼ ਸੁਥਰਾ ਬਣਾਉਣ ਨੂੰ ਪੂਰਾ ਕਰਨਾ ਹੈ ਤੇ ਵਿਕਾਸ ਦੇ ਕੰਮਾਂ ਵਿੱਚ ਅੱਗੇ ਲੈ ਕੇ ਜਾਣਾ ਹੈ। ਸਿੱਧੂ ਫ਼ੋਰਸ ਕਲੱਬ ਵੱਲੋਂ ਮਾਨਸਾ ਦੇ ਅੰਡਰ ਬਿ੍ਜ ਜੋ ਕਿ ਭਾਰੀ ਮੀਂਹ ਕਰਕੇ ਗੰਦੇ ਪਾਣੀ ਨਾਲ ਭਰ ਗਿਆ ਸੀ ਅਤੇ ਹੁਣ ਇਸ ਵਿੱਚ ਬਹੁਤ ਜ਼ਿਆਦਾ ਕੂੜਾ ਕਰਕਟ ਪਿਆ ਸੀ ਜਿਸ ਦੀ ਸਫ਼ਾਈ ਕਰਨ ਦੀ ਜਿਮੇਵਾਰੀ ਇਸ ਕਲੱਬ ਨੇ ਲਈ।

ਕਲੱਬ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ੍ਹ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੇ ਆਪਣੀ ਗਾਇਕੀ ਦੇ ਨਾਲ ਮਾਨਸਾ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰ ਦਿੱਤਾ ਸੀ। ਅੱਜ ਮਾਨਸਾ ਦੇ ਪਿੰਡ ਮੂਸੇ ਵਾਲਾ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸਿੱਧੂ ਬਾਈ ਦੇ ਜੋ ਵੀ ਸੁਪਨੇ ਹਨ ਉਨਾਂ੍ਹ ਨੂੰ ਅਸੀਂ ਪੂਰ੍ਹਾ ਕਰਨ ਦਾ ਯਤਨ ਕਰਦੇ ਰਹਾਂਗੇ। ਸਿੱਧੂ ਬਾਈ ਦਾ ਸੁਪਨਾ ਸੀ ਕਿ ਮਾਨਸਾ ਨੂੰ ਬੈਕਵਰਡ ਨਾਮ ਕਲੰਕ ਧੋਕੇ ਮਾਨਸਾ ਨੂੰ ਸਾਫ਼ ਸੁਥਰਾ ਤੇ ਹਰਾ ਭਰਾ ਬਣਾਇਆ ਜਾਵੇ ਅਤੇ ਮਾਨਸਾ ਨੂੰ ਇੱਕ ਨਵਾਂ ਮੋੜ ਦਿੱਤਾ ਜਾਵੇ। ਅਸੀਂ ਨੌਜਵਾਨਾਂ ਨੇ ਇਹ ਬੀੜਾ ਆਪਣੇ ਸਿਰ ਲਿਆ ਹੈ। ਅਸੀਂ ਮਾਨਸਾ ਦੇ ਨੌਜਵਾਨ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਇਸ ਕਲੱਬ ਨਾਲ ਜੁੜੋ ਤਾਂ ਜੋ ਵਿਕਾਸ ਦੇ ਕੰਮ ਜਲਦੀ ਕੀਤੇ ਜਾਣ। ਇਸ ਮੌਕੇ ਤੇ ਬਲਬੀਰ ਸਿੰਘ, ਕਾਕੂ ਰਾਮ, ਮਨੀ, ਪ੍ਰਰੀਤ, ਜੱਗੀ, ਬੱਬੂ ਅਤੇ ਗੁਲਾਬ ਸਿੰਘ ਹਾਜ਼ਰ ਸਨ।