ਗੁਰਵਿੰਦਰ ਸਿੰਘ ਚਹਿਲ, ਹੀਰੋ ਖ਼ੁਰਦ : ਕਣਕਵਾਲ ਚਹਿਲਾਂ-ਹੀਰੋਂ ਖੁਰਦ ਰੋਡ 'ਤੇ ਸਥਿਤ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਖਿਡਾਰੀਆਂ ਵੱਲੋਂ ਪਿਛਲੇ ਦਿਨੀਂ ਸੀਬੀਐੱਸਈ ਵੱਲੋਂ ਕਰਵਾਈਆਂ ਗਈਆਂ ਕਲੱਸਟਰ ਖੇਡਾਂ ਵਿਚ ਮੱਲਾਂ ਮਾਰੀਆਂ। ਇਨ੍ਹਾਂ ਤਿੰਨ ਦਿਨਾਂ ਖੇਡਾਂ ਵਿਚ ਅਮਰਿੰਦਰ ਸਿੰਘ ਨੇ 5 ਕਿਲੋਮਿਟਰ ਦੌੜ 'ਚ ਪਹਿਲਾ, ਯਾਦਵਿੰਦਰ ਸਿੰਘ ਨੇ 1500 ਮੀਟਰ 'ਚ ਦੂਜਾ ਅਤੇ ਹੁਸਨਪ੍ਰਰੀਤ ਸਿੰਘ ਨੇ ਗੋਲਾ ਸੁੱਟਣ 'ਚ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਨੈਸ਼ਨਲ ਖੇਡਾਂ ਲਈ ਚੋਣ ਹੋਈ। ਇਸ ਮੌਕੇ ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਨੇ ਜਿੱਤਾਂ ਦਰਜ ਕਰਨ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮੈਨੇਜਮੈਂਟ ਮੈਂਬਰ ਗੁਰਸਰਨ ਸਿੰਘ, ਰਾਜ ਕੁਮਾਰ ,ਪਿੰ੍ਸੀਪਲ ਮੈਡਮ ਨਵੀਕਿਰਨ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸੀ।