ਪੱਤਰ ਪ੍ਰਰੇਰਕ, ਬੁਢਲਾਡਾ : ਕਵੀ ਰਤਨ ਪੂਜਨਿਕ ਗੁਰਦੇਵ ਸੁਨੀਲ ਮੁਨੀ ਦੇ ਅਸ਼ੀਰਵਾਦ ਨਾਲ ਭਾਰਤ ਵਿਕਾਸ ਪ੍ਰਰੀਸ਼ਦ ਅਤੇ ਐੱਸਐੱਸ ਜੈਨ ਸਭਾ ਬੁਢਲਾਡਾ ਵੱਲੋਂ ਗੁਪਤਾ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ 13 ਅਕਤੂਬਰ ਐਤਵਾਰ ਨੂੰ ਐੱਸਐੱਸ ਜੈਨ ਸਭਾ ਵਿਖੇ ਸਵੇਰੇ 9.30 ਤੋਂ ਦੁਪਹਿਰ 1 ਵਜੇ ਤਕ ਲਾਇਆ ਜਾਵੇਗਾ। ਪ੍ਰਰੀਸ਼ਦ ਦੇ ਪ੍ਰਧਾਨ ਜੈਨੀ ਕਾਠ ਤੇ ਜੈਨ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ ਨੇ ਦੱਸਿਆ ਕਿ ਇਸ ਕੈਂਪ 'ਚ ਡਾਕਟਰ ਮੋਹਿਤ ਗੁਪਤਾ ਐੱਸਐੱਸ ਆਰਥੋ ਐੱਮਸੀਐੱਚ, ਡਾ. ਧਰਮਪਾਲ ਗਰਗ ਐੱਮਡੀ ਮੈਡੀਸਨ, ਡਾ. ਰਜਨੀਬਾਲਾ ਚਮੜੀ ਰੋਗ ਮਾਹਿਰ, ਡਾ. ਪਾਰੁਲ ਗੁਪਤਾ ਐੱਸਐੱਸ ਅੱਖਾਂ ਦੇ ਰੋਗਾਂ ਦੇ ਮਾਹਰ, ਗੋਡੇ, ਚੂਲੇ, ਅੱਖਾਂ ਚਮੜੀ ਰੋਗਾਂ ਤੇ ਮੈਡੀਕਲ ਸਬੰਧੀ ਚੈੱਕਅਪ ਕਰਨਗੇ। ਪ੍ਰਧਾਨ ਜੈਨੀ ਕਾਠ, ਸਕੱਤਰ ਮੁਕੇਸ਼ ਕੁਮਾਰ ਐਡਵੋਕੇਟ, ਕੈਸ਼ੀਅਰ ਹਰੀਸ਼ ਗਰਗ, ਪ੍ਰਰਾਜੈਕਟ ਚੇਅਰਮੈਨ ਦੀਪਕ ਗੋਇਲ, ਜੈਨ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਚੇਅਰਮੈਨ ਡਾਕਟਰ ਰਮੇਸ਼ ਚੰਦਰ ਜੈਨ, ਪਦਮ ਜੈਨ, ਵਿਨੋਦ ਜੈਨ, ਸੁਰੇਸ਼ ਨੇ ਦੋਨੋਂ ਸੰਸਥਾਵਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ ਗਈਆਂ ਹਨ।