ਪੱਤਰ ਪ੍ਰਰੇਰਕ, ਬੋਹਾ : ਡਾ. ਅੰਬੇਦਕਰ ਫਾਊਂਡੇਸ਼ਨ ਪੰਜਾਬ ਦੀ ਅੰਬੇਦਕਰ ਭਵਨ ਜਲੰਧਰ ਵਿੱਖੇ ਹੋਈ ਸੂਬਾਈ ਮੀਟਿੰਗ ਸਮੇਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾਈ ਆਗੂਆਂ ਦੀ ਹਾਜ਼ਰੀ 'ਚ ਬੋਹਾ ਖੇਤਰ ਦੇ ਹਰਦੀਪ ਸਿੰਘ ਮੰਘਾਣੀਆਂ ਨੂੰ ਲਾਗਾਤਾਰ ਦੂਜੀ ਵਾਰ ਫਾਊਂਡੇਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਮਾ. ਕੋਰ ਸਿੰਘ ਹੁਸਿਆਰਪੁਰ ਤੇ ਮੇਹਰ ਪਰੀਤ ਸਿੰਘ ਜਲੰਧਰ ਨੂੰ ਮੀਤ ਪ੍ਰਧਾਨ ਪਰਵਿੰਦਰ ਸਿੰਘ ਮੋਗਾ, ਲਖਵਿੰਦਰ ਸਿੰਘ ਫਰੀਦਕੋਟ, ਅਜੀਤ ਸਿੰਘ ਅਮਿੰ੍ਤਸਰ, ਵੀਰ ਬਹਾਦੁਰ ਸਿੰਘ ਗੁਰਦਾਸਪੁਰ, ਬਲਜਿੰਦਰ ਸਿੰਘ ਬਠਿੰਡਾ, ਨਿਰਮਲ ਸਿੰਘ ਸਮਾਓਂ ਨੂੰ ਜਨਰਲ ਸਕੱਤਰ, ਹਰਕਿਸ਼ਨ ਸਿੰਘ ਮਲੋਟ ਨੂੰ ਜਨਰਲ ਸੱਕਤਰ ਤੇ ਫਤਿਹ ਸਿੰਘ ਚੰਡੀਗੜ੍ਹ, ਮਨਿੰਦਰ ਸਿੰਘ ਸੰਗਰੂਰ ਨੂੰ ਖ਼ਜ਼ਾਨਚੀ ਚੁਣ ਲਿਆ ਗਿਆ। ਨਵੇਂ ਚੁਣੇ ਗਏ ਪ੍ਰਧਾਨ ਹਰਦੀਪ ਸਿੰਘ ਮੰਘਾਣੀਆਂ ਨੇ ਕਿਹਾ ਹੈ ਕਿ ਉਹ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨ ਮਨ ਧਨ ਨਾਲ ਨਿਭਾਉਣਗੇ ਅਤੇ ਸਮੁੱਚੇ ਸਮਾਜ ਦੀ ਭਲਾਈ ਲਈ ਦਿਨ ਰਾਤ ਕੰਮ ਕਰਨਗੇ।