<

p> ਚਤਰ ਸਿੰਘ, ਬੁਢਲਾਡਾ : ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਵੱਲੋਂ ਸੋਮਵਾਰ ਨੂੰ ਰਾਜ ਵਿਆਪੀ ਹੜਤਾਲ ਦੇ ਸੱਦੇ 'ਤੇ ਸਰਕਾਰੀ ਆਈਟੀਆਈ ਬੁਢਲਾਡਾ ਦੇ ਸਮੂਹ ਮੁਲਾਜ਼ਮਾਂ ਨੇ ਕਲਮ ਛੋੋੜ ਤੇ ਟੂਲ ਡਾਊਨ ਹੜਤਾਲ 'ਚ ਹਿੱਸਾ ਲਿਆ। ਇਸ ਮੌਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ , ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਦੀ ਮੰਗ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਸੰਸਥਾ ਦੇ ਮੇਜਰ ਸਿੰਘ , ਤਰਸੇਮ ਸਿੰਘ, ਸ਼ਿਵ ਕੁਮਾਰ, ਪ੍ਰਗਟ ਰਾਮ , ਗੁਰਸਾਹਿਬ ਸਿੰਘ , ਸ਼ਤੀਸ ਕੁਮਾਰ, ਭੁਪਿੰਦਰ ਸਿੰਘ , ਅਮਨਦੀਪ ਸਿੰਘ, ਗੁਰਮੇਲ ਸਿੰਘ , ਤੇਜਿੰਦਰ ਕੁਮਾਰ, ਬਹਾਦਰ ਸਿੰਘ, ਰਾਮ ਸਾਗਰ , ਈਸ਼ਵਰ ਸਿੰਘ , ਜਗਦੀਸ਼ ਕੁਮਾਰ, ਗੌਰਵ ਸਿੰਗਲਾ, ਪ੍ਰਭਜੋਤ ਸਿੰਘ, ਅਮਿਤ ਕੁਮਾਰ , ਸ਼ਾਮ ਸੁੰਦਰ , ਸੁਮਿਤ ਕੁਮਾਰ, ਪ੍ਰਰੇਮ ਚੰਦ , ਰਵੀ ਕੁਮਾਰ , ਗੁਰਮੇਲ ਸਿੰਘ ਮਾਖਾ, ਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।