ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਸਰਕਾਰੀ ਹਾਈ ਸਮਾਰਟ ਸਕੂਲ ਦੋਦੜਾ ਸਿੱਖਿਆ ਵਿਭਾਗ ਦੇ ਏਅਰ ਕੰਡੀਸ਼ਨਡ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।ਸਕੂਲ ਵਿਚ ਰੱਖੇ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਬੁਢਲਾਡਾ ਦੇ ਵਿਧਾਇਕ ਪਿੰ੍ਸੀਪਲ ਬੁੱਧ ਰਾਮ ਦੁਆਰਾ ਸਕੂਲ ਦੇ ਦੋ ਏਅਰ ਕੰਡੀਸ਼ਨ ਕਲਾਸ ਰੂਮਾਂ ਦਾ ਉਦਘਾਟਨ ਕੀਤਾ। ਉਹ ਇਨਾਂ੍ਹ ਸ਼ਾਨਦਾਰ ਏਸੀ ਕਲਾਸਰੂਮਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਬੱਚਿਆਂ ਦੀ ਸਿੱਖਿਆ ਲਈ ਸਕੂਲ ਵੱਲੋਂ ਪ੍ਰਦਾਨ ਕੀਤੀ ਗਈ ਇਸ ਨਿਵੇਕਲੀ ਤੇ ਆਧੁਨਿਕ ਸਹੂਲਤ ਲਈ ਸਕੂਲ ਮੁਖੀ ਗੁਰਦਾਸ ਸਿੰਘ ਸੇਖੋਂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਸਕੂਲ ਦੇ ਸਪੋਰਟਸ ਰੂਮ ਦਾ ਉਦਘਾਟਨ ਵੀ ਕੀਤਾ। ਇਸ ਸਪੋਰਟਸ ਰੂਮ 'ਚ ਟੇਬਲ ਟੈਨਿਸ ਦਾ ਕੋਰਟ ਤੇ ਹੋਰ ਵੱਖ-ਵੱਖ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਸਪੋਰਟਸ ਰੂਮ ਦੀਆਂ ਕੰਧਾਂ ਨੂੰ ਦੇਸ਼ ਦੇ ਪ੍ਰਸਿੱਧ ਖਿਡਾਰੀਆਂ ਦੀਆਂ ਤਸਵੀਰਾਂ, ਉਹਨਾਂ੍ਹ ਦੀਆਂ ਖੇਡ ਪ੍ਰਰਾਪਤੀਆਂ ਤੇ ਪੇ੍ਰਰਨਾਦਾਇਕ ਜਾਣਕਾਰੀ ਨਾਲ ਸਜਾਇਆ ਗਿਆ ਹੈ। ਉਨਾਂ੍ਹ ਸਕੂਲ ਦੇ ਸਾਰੇ ਕਲਾਸਰੂਮ, ਸਾਇੰਸ ਲੈਬ, ਲਾਇਬਰੇਰੀ, ਲਿਸਨਿੰਗ ਲੈਬ, ਕੰਪਿਊਟਰ ਲੈਬ ਤੇ ਸਕੂਲ ਦੇ ਐਜੂਕੇਸ਼ਨਲ ਪਾਰਕ ਵੀ ਵਿਜ਼ਿਟ ਕੀਤੇ । ਵਿਧਾਇਕ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਦੋਦੜਾ ਹਰ ਪੱਖੋਂ ਪੂਰੀ ਤਰਾਂ੍ਹ ਵਿਕਸਤ ਹੋ ਚੁੱਕਾ ਹੈ। ਇਸ ਮਗਰੋਂ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਬੋਰਡ ਕਲਾਸਾਂ ਦੇ ਮੋਹਰੀ ਵਿਦਿਆਰਥੀ, ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਦੇ ਵਿਦਿਆਰਥੀ, ਪੀਐੱਸਟੀਐੱਸਈ, ਮੈਰੀਟੋਰੀਅਸ ਪ੍ਰਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ, ਕੋਰੀਓਗ੍ਰਾਫੀ, ਅੰਗਰੇਜ਼ੀ ਬੂਸਟਰ ਕਲੱਬ, ਪਿੰਡ ਦੀ ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਦਾਨੀ ਸੱਜਣ ਤੇ ਸਮੂਹ ਸਟਾਫ ਨੂੰ ਸਨਮਾਨਤ ਕੀਤਾ।

ਉਨਾਂ੍ਹ ਕਿਹਾ ਕਿ ਮੁਖੀ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਹਰ ਪੱਖੋਂ ਪੰਜਾਬ ਦਾ ਬਿਹਤਰੀਨ ਸਕੂਲ ਬਣ ਚੁੱਕਿਆ ਹੈ। ਇਸ ਮੌਕੇ ਡਾ. ਵਿਜੈ ਕੁਮਾਰ ਮਿੱਡਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਨੇ ਕਿਹਾ ਕਿ ਸਕੂਲ ਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਵਿੱਦਿਅਕ ਪੱਖੋਂ ਵਿਲੱਖਣ ਪ੍ਰਰਾਪਤੀਆਂ ਲਈ ਖ਼ੁਸ਼ੀ ਜ਼ਾਹਰ ਕੀਤੀ । ਪਿੰ੍ਸੀਪਲ ਅਸ਼ੋਕ ਕੁਮਾਰ ਡੀਐਸਐਮ ਨੇ ਕਿਹਾ ਕਿ ਇਹ ਸਕੂਲ ਸਮਾਰਟ ਸਕੂਲਾਂ ਦੇ ਪੈਰਾਮੀਟਰ ਪੂਰਾ ਕਰਨ ਦੇ ਨਾਲ ਨਾਲ ਵਿੱਦਿਅਕ ਅਤੇ ਸਹਿ ਵਿੱਦਿਅਕ ਖੇਤਰ ਵਿੱਚ ਵੀ ਮੋਹਰੀ ਸਕੂਲ ਬਣ ਚੁੱਕਾ ਹੈ। ਡਾ. ਬੂਟਾ ਸਿੰਘ ਸੇਖੋਂ ਪਿੰ੍ਸੀਪਲ ਡਾਈਟ ਤੇ ਅਮਰਜੀਤ ਸਿੰਘ ਚਹਿਲ ਸਟੇਟ ਕੋਰ ਕਮੇਟੀ ਮੈਂਬਰ ਸਮਾਰਟ ਸਕੂਲ ਨੇ ਕਿਹਾ ਕਿ ਸਕੂਲ ਦੀ ਚੱਲਦੀ ਫਿਰਦੀ ਓਪਨ ਲਾਇਬੇ੍ਰਰੀ, ਭੂਗੋਲ ਪਾਰਕ, ਲੈਬਜ਼ ਤੇ ਏਸੀ ਕਲਾਸਰੂਮ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਹਨ। ਸਮਾਰੋਹ ਦੇ ਅੰਤ ਵਿਚ ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਸਕੂਲ ਰਿਪੋਰਟ ਪੜ੍ਹੀ ਅਤੇ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦਰਸ਼ਨ ਸਿੰਘ ਪਟਵਾਰੀ , ਹਰਭਜਨ ਸਿੰਘ ਪ੍ਰਧਾਨ , ਸਰਪੰਚ ਰਾਮ ਸਿੰਘ ਸਮਰਾ,ਨਿਰਮਲ ਸਿੰਘ ਮੈਂਬਰ , ਜਗਸੀਰ ਸਿੰਘ ਮੈਂਬਰ, ਹਰਵਿੰਦਰ ਸਿੰਘ, ਚੇਅਰਮੈਨ,ਮੱਖਣ ਸਿੰਘ, ਅਵਤਾਰ ਸਿੰਘ ਸਮਰਾ ,ਪੇ੍ਮ ਸਿੰਘ, ਅਧਿਆਪਕ ਗਗਨਦੀਪ, ਗੁਰਪ੍ਰਰੀਤ ਸਿੰਘ ,ਵੀਨਾ, ਸੀਮਾ ਸਿੰਗਲਾ, ਮੰਜੂਬਾਲਾ ਪੁਰੀ, ਅੰਮਿ੍ਤਪਾਲ ਕੌਰ, ਕਮਲਪ੍ਰਰੀਤ ਕੌਰ ਨੀਤੂ ਰਾਣੀ, ਜਗਵਿੰਦਰ ਕੌਰ ,ਪਰਮਿੰਦਰ ਕੌਰ , ਪ੍ਰਭਜੋਤ ਕੌਰ ਹਾਜ਼ਰ ਸਨ।ਸਟੇਜ ਦੀ ਕਾਰਵਾਈ ਲੈਕਚਰਾਰ ਮੱਖਣ ਸਿੰਘ ਨੇ ਨਿਭਾਈ।