ਪੱਤਰ ਪ੍ਰਰੇਰਕ, ਬੁਢਲਾਡਾ :

ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਲੰਮੇਂ ਸਮੇਂ ਤੋਂ ਬੰਦ ਪਏ ਐਜੂਕੇਸ਼ਨ ਸੈਂਟਰਾਂ ਜਿਵੇਂ ਕੰਪਿਊਟਰ, ਆਈਲੈਟਸ ਆਦਿ ਨੂੰ ਖੋਲਣ ਲਈ ਸਥਾਨਕ ਬੁਢਲਾਡਾ ਇੰਸਟੀਚਿਊਟ ਐਸ਼ੋਸ਼ੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੋ੍ਮਣੀ ਅਕਾਲੀ ਦਲ ਬਾਦਲ ਦੇ ਮਾਨਸਾ ਦੇ ਜ਼ਿਲ੍ਹਾ ਯੂਥ ਸ਼ਹਿਰੀ ਪ੍ਰਧਾਨ ਗੁਰਪ੍ਰਰੀਤ ਸਿੰਘ ਚਹਿਲ ਵੱਲੋਂ ਵੀ ਡਿਪਟੀ ਕਮਿਸ਼ਨਰ ਨੂੰ ਨਾਲ ਜਾ ਕੇ ਸੈਟਰਾਂ ਨੂੰ ਖੋਲਣ ਦੀ ਮੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੈਟਰ ਮਾਲਕਾ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਇਨ੍ਹਾਂ ਐਜ਼ੁਕੇਸ਼ਨ ਸੈਂਟਰਾਂ ਨੂੰ ਸਕੂਲਾਂ ਕਾਲਜਾਂ ਦੀ ਕੈਟਾਗਰੀ ਵਿੱਚ ਰੱਖ ਕੇ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟਰਾਂ ਦੇ ਬੰਦ ਰਹਿਣ ਕਰਕੇ ਬਿਲਡਿੰਗ ਦਾ ਕਿਰਾਇਆ, ਤਨਖਾਹਾਂ ਅਤੇ ਹੋਰ ਖਰਚੇ ਜਿਉ ਦੇ ਤਿਉ ਚੱਲ ਰਹੇ ਹਨ, ਪਰ ਇਨਕਮ ਦਾ ਕੋਈ ਸਾਧਨ ਨਹੀਂ ਰਿਹਾ। ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਮਹਾਮਾਰੀ ਕਰਕੇ ਮਾਰਚ ਤੋਂ ਅਕਤੂਬਰ ਤੱਕ ਸੈਂਟਰ ਬੰਦ ਸਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਬਾਕੀ ਦੁਕਾਨਾਂ ਅਤੇ ਬਜਾਰਾਂ ਸਮੇਤ ਹੋਰ ਅਦਾਰਿਆਂ ਨੂੰ ਵੀ ਖੋਲ ਦਿੱਤਾ ਗਿਆ ਹੈ, ਪਰ ਸੈਂਟਰਾਂ ਦੇ ਕੰਮ ਅਜੇ ਵੀ ਬੰਦ ਪਏ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੈਂਟਰਾਂ ਨੂੰ ਕੋਰੋਨਾ ਇਤਿਆਤਾਂ ਦੀਆਂ ਗਾਇਡਲਾਇਨਜ ਦੇ ਤੌਰ ਤੇ ਖੋਲਿਆ ਜਾਵੇ ਤਾਂ ਜੋ ਉਹ ਵੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕਣ ਅਤੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਰਾਕੇਸ਼ ਜੈਨ, ਅਮਨ ਕੁਮਾਰ, ਰੋਹੀਤ ਕੁਮਾਰ, ਰਸ਼ਪਿੰਦਰ ਸਿੰਘ, ਹਰਜੀਵਨ ਸਿੰਘ, ਹਿਮਾਂਸ਼ੂ, ਵਿਕਾਸ ਕੁਮਾਰ, ਕਿ੍ਸ਼ਨ ਕੁਮਾਰ, ਸਿਮਰ ਚਹਿਲ, ਦੀਪਕ ਗਰਗ, ਅਭਿਸ਼ੇਕ ਕੁਮਾਰ ਆਦਿ ਸੈਟਰਾਂ ਦੇ ਮਾਲਕ ਹਾਜ਼ਰ ਸਨ।