<

p> ਬਲਜਿੰਦਰ ਬਾਵਾ, ਜੋਗਾ : ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੱਲਾ ਵਿਖੇ ਬੇਕਾਰ ਸਾਮਾਨ ਤੋਂ ਵਰਤੋਂਯੋਗ ਵਸਤੂਆਂ ਬਣਾਉਣ ਦਾ ਅੰਤਰ-ਜਮਾਤ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥਣਾਂ ਨੇ ਘਰਾਂ 'ਚ ਪਏ ਬੇਕਾਰ ਸਾਮਾਨ ਤੋਂ ਵੱਖ-ਵੱਖ ਕਿਸਮ ਦਾ ਸਜਾਵਟੀ ਸਾਮਾਨ ਬਣਾ ਕੇ ਦੀਵਾਲੀ ਨੂੰ ਘੱਟ ਖ਼ਰਚੀਲੀ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਾਈ ਗਈ। ਲੈਕਚਰਾਰ ਸੁਖਪਾਲ ਕੌਰ ਨੇ ਦੱਸਿਆ ਕਿ ਦੀਵਾਲੀ ਮੌਕੇ ਸਜਾਵਟੀ ਸਾਮਾਨ 'ਤੇ ਬੇਲੋੜਾ ਖ਼ਰਚਾ ਕਰਨ ਤੋਂ ਰੋਕਣ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕਰਵਾਏ ਗਏ ਇਸ ਮੁਕਾਬਲੇ 'ਚ 12ਵੀਂ ਜਮਾਤ ਦੀ ਵਿਦਿਆਰਥਣ ਮਨਪ੍ਰਰੀਤ ਕੌਰ ਨੇ ਪਹਿਲਾ, ਨੌਵੀਂ ਜਮਾਤ ਦੀ ਮਨਦੀਪ ਕੌਰ ਨੇ ਦੂਜਾ ਤੇ ਗਿਆਰਵੀਂ ਸਾਇੰਸ ਗਰੁੱਪ ਦੀਆਂ ਵਿਦਿਆਰਥਣਾਂ ਨਿਮਰਤਵੀਰ ਕੌਰ ਤੇ ਹਰਮਨਪ੍ਰਰੀਤ ਕੌਰ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ ਤੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਨੇ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਸਾਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਨਾਲ ਬੱਚਿਆਂ 'ਚ ਛੁਪੀਆਂ ਹੋਈਆਂ ਕਲਾਤਮਿਕ ਰੁਚੀਆਂ ਦਾ ਪ੍ਰਗਟਾਵਾ ਹੁੰਦਾ ਹੈ। ਇਸ ਮੌਕੇ ਪਿ੍ਰੰਸੀਪਲ ਸਵਿਤਾ ਰਾਣੀ, ਵਾਈਸ ਪਿ੍ਰੰਸੀਪਲ ਕੁਲਜੀਤ ਕੌਰ, ਲੈਕ. ਬਲਜਿੰਦਰ ਕੌਰ, ਲੈਕ. ਰਾਜਦੀਪ ਕੌਰ, ਲੈਕ. ਜਸਵੀਰ ਕੌਰ, ਲੈਕ. ਰਾਜਪ੍ਰਰੀਤ ਕੌਰ, ਲੈਕ. ਮਨੀਸ਼ਾ ਰਾਣੀ, ਲੈਕ. ਜਸਮਨਿੰਦਰ ਕੌਰ, ਲੈਕ. ਗੁਰਪ੍ਰਰੀਤ ਕੌਰ, ਲੈਕ. ਗੁਰਜਿੰਦਰ ਕੌਰ, ਲੈਕ. ਸੁਖਦੀਪ ਕੌਰ ਸਮੇਤ ਸਮੂਹ ਸਟਾਫ ਤੇ ਵਿਦਿਆਰਥਣਾਂ ਮੌਜੂਦ ਸਨ।