ਹਰਕਿ੍ਰਸ਼ਨ ਸ਼ਰਮਾ, ਮਾਨਸਾ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਦੇਰ ਰਾਤ ਦਿੱਲੀ ਤੋਂ ਮਾਨਸਾ ਲਿਆਈ ਸੀ। ਜੱਗੂ ਭਗਵਾਨਪੁਰੀਆ ਨੂੰ ਮਾਨਸਾ ਸੀਆਈਏ ਸਟਾਫ਼ 'ਚ ਰੱਖਿਆ ਗਿਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਜੱਗੂ 'ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹਨ। ਭਗਵਾਨਪੁਰੀਆ ਤੋਂ ਪੇਸ਼ੀ ਨੂੰ ਲੈ ਕੇ ਸੀਆਈਏ ਸਟਾਫ ਨੂੰ ਜਾਂਦਾ ਰਸਤਾ ਪੁਲਿਸ ਮੁਲਾਜ਼ਮਾਂ ਵੱਲੋਂ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ। ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੋਰ ਰਸਤਿਓਂ ਭੇਜਿਆ ਜਾ ਰਿਹਾ ਸੀ l ਜਿਸ ਕਾਰਨ ਲੋਕ ਖੱਜਲ ਖੁਆਰ ਹੁੰਦੇ ਰਹੇ । ਦੁਪਹਿਰ ਬਾਅਦ ਹੁਣ ਮਾਨਸਾ ਅਦਾਲਤ ਵਿੱਚ ਜੱਗੂ ਭਗਵਾਨਪੁਰੀਆ ਨੂੰ ਲਿਆਂਦਾ ਗਿਆ ਹੈ।

Posted By: Ramanjit Kaur