ਕੁਲਜੀਤ ਸਿੰਘ ਸਿੱਧੂ, ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਖੇ ਇਕ ਵਿਅਕਤੀ ਨਾਲ ਜ਼ਮੀਨ ਖ਼ਰੀਦਣ ਦੇ ਮਾਮਲੇ 'ਚ ਕੀਤੀ ਥੋਖਾਧੜੀ ਨੂੰ ਲੈ ਕੇ ਬੁਢਲਾਡਾ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਅੱੈਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ 29 ਅਪ੍ਰਰੈਲ ਨੂੰ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੁਲਾਣਾ ਵੱਲੋਂ ਉਸ ਨਾਲ ਜ਼ਮੀਨ ਖ਼ਰੀਦਣ ਬਾਰੇ ਹੋਏ ਇਕਰਾਰਨਾਮੇ 'ਚ ਠੱਗੀ ਵੱਜਣ ਸਬੰਧੀ ਦਿੱਤੀ ਦਰਖਾਸਤ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਮਾਨਸਾ ਕੋਲ ਦਿੱਤੀ ਗਈ ਸੀ। ਜਿਸ ਦੀ ਪੜਤਾਲ ਦੌਰਾਨ ਦੋਸ਼ ਸਾਬਤ ਹੋਣ 'ਤੇ ਜ਼ਮੀਨ ਸਬੰਧੀ ਠੱਗੀ ਮਾਰਨ ਵਾਲੇ 5 ਦੋਸ਼ੀਆਂ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ 'ਚੋਂ 2 ਮੁਲਜ਼ਮਾਂ ਵਜ਼ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰਰੀਤਮ ਸਿੰਘ ਵਾਸੀਆਨ ਕੁਲਾਣਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ 29 ਅਪ੍ਰਰੈਲ ਨੂੰ ਇੱਕ ਦਰਖਾਸਤ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕੁਲਾਣਾ ਵੱਲੋਂ ਸੁਖਵਿੰਦਰ ਕੌਰ (ਜ਼ਮੀਨ ਵੇਚਣ ਵਾਲਾ) ਪਤਨੀ ਲਛਮਣ ਸਿੰਘ ਵਾਸੀ ਪਿਊਰੀ ਥਾਣਾ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰਰੀਤਮ ਸਿੰਘ ਪਿੰਡ ਕੁਲਾਣਾ, ਵਜੀਰ ਸਿਘ ਪੁੱਤਰ ਸੌਣ ਸਿੰਘ ਵਾਸੀ ਕੁਲਾਣਾ, ਸੁਖਪਾਲ ਕੌਰ ਉਰਫ ਸੁਖਦੀਪ ਕੌਰ ਪੁੱਤਰੀ ਸੌਣ ਸਿੰਘ ਵਾਸੀ ਕੁਲਾਣਾ, ਮਨੋਹਰ ਜਨੇਜਾ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬ੍ਾਂਚ ਬੁਢਲਾਡਾ ਵਿਰੁੱਧ ਦਿੱਤੀ ਸੀ ਕਿ ਸੁਖਵਿੰਦਰ ਕੌਰ ਨੇ ਆਪਣੀ ਜ਼ਮੀਨ 1 ਕਨਾਲ 7 ਮਰਲੇ ਵਾਕਾ ਰਕਬਾ ਕੁਲਾਣਾ ਨੂੰ ਬੈਅ ਕਰਨ ਦਾ ਸੌਦਾ ਗਵਾਹਾਂ ਦੀ ਹਾਜ਼ਰੀ ਵਿੱਚ 1 ਲੱਖ ਰੁਪਏ 'ਚ ਦਰਖਾਸਤੀ ਕੁਲਦੀਪ ਸਿੰਘ ਨਾਲ ਕੀਤਾ ਸੀ ਅਤੇ 25 ਹਜ਼ਾਰ ਰੁਪਏ ਬਤੌਰ ਬਿਆਨਾਂ ਵਸੂਲ ਕਰ ਲਿਆ ਸੀ।

ਰਜਿਸਟਰੀ ਕਰਵਾਉਣ ਦੀ ਤਰੀਕ 30 ਦਸਬੰਰ 2018 ਮੁਕੱਰਰ ਕੀਤੀ ਗਈ ਸੀ ਪਰ ਉਸ ਜ਼ਮੀਨ 'ਤੇ ਪੀ.ਏ.ਡੀ.ਬੀ ਬੈਂਕ ਬੁਢਲਾਡਾ ਦਾ 35 ਹਜ਼ਾਰ ਰੁਪਏ ਦਾ ਲੋਨ ਖੜ੍ਹਾ ਹੋਣ ਕਰਕੇ ਜ਼ਮੀਨ ਮਾਲ ਮਹਿਕਮਾ ਕੋਲ ਆਡ-ਰਹਿਣ ਸੀ।

ਖ਼ਰੀਦਦਾਰ ਕੁਲਦੀਪ ਸਿੰਘ ਨੇ ਸੁਖਵਿੰਦਰ ਕੌਰ ਪਾਰਟੀ ਨੂੰ ਜ਼ਮੀਨ 'ਤੇ ਖੜ੍ਹੇ ਲੋਨ ਨੂੰ ਕਲੀਅਰ ਕਰਕੇ ਜ਼ਮੀਨ ਮਾਲ ਮਹਿਕਮੇ ਤੋਂ ਫੱਕ ਕਰਵਾ ਕੇ ਰਜਿਸਟਰੀ ਕਰਵਾਉਣ ਬਾਰੇ ਕਿਹਾ ਅਤੇ 30 ਅਪ੍ਰਰੈਲ 2019 ਤਕ ਆਪਸੀ ਸਹਿਮਤੀ ਨਾਲ ਰਜਿਸਟਰੀ ਕਰਵਾਉਣ ਦੀ ਤਰੀਕ ਵਧਾ ਲਈ ਗਈ ਸੀ, ਜਦੋਕਿ ਮੁਲਜ਼ਮਾਂ ਨੇ ਆਪਸ 'ਚ ਹਮਮਸਵਰਾ ਹੋ ਕੇ ਆਂਡ ਰਹਿਣ ਜ਼ਮੀਨ ਦੀ ਕਲੀਅਰੈਂਸ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਤੋਂ ਹਾਸਿਲ ਕਰਨ ਦੀ ਬਜਾਏ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜਰ ਨਾਲ ਮਿਲ ਕੇ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ ਮਾਲ ਮਹਿਕਮਾ ਤੋਂ ਗ਼ਲਤ ਫੱਕ ਕਰਵਾਈ ਅਤੇ ਇਸ ਜ਼ਮੀਨ ਦੀ ਰਜਿਸਟਰੀ ਕੁਲਦੀਪ ਸਿੰਘ ਦੀ ਬਜਾਏ ਸੁਖਪਾਲ ਕੌਰ ਨੂੰ ਅੱਗੇ ਕਰਵਾ ਕੇ ਕੁਲਦੀਪ ਸਿੰਘ ਨਾਲ ਠੱਗੀ ਮਾਰੀ ਹੈ।

ਦਰਖਾਸਤ ਦੀ ਪੜਤਾਲ ਆਰਥਿਕ ਅਪਰਾਧ ਬ੍ਾਂਚ ਮਾਨਸਾ ਤੋਂ ਕਰਵਾਉਣ 'ਤੇ ਪਾਇਆ ਗਿਆ ਕਿ ਸੁਖਵਿੰਦਰ ਕੌਰ ਨੇ ਆਪਣੀ 1 ਕਨਾਲ 7 ਮਰਲੇ ਜ਼ਮੀਨ ਦਾ ਸੌਦਾ ਬੈਅ ਕੁਲਦੀਪ ਸਿੰਘ ਨਾਲ ਕਰਕੇ 25 ਹਜ਼ਾਰ ਬਤੌਰ ਬਿਆਨਾ ਹਾਸਲ ਕੀਤਾ ਸੀ ਅਤੇ ਜ਼ਮੀਨ ਦਾ ਲੋਨ ਕਲੀਅਰ ਕਰਕੇ ਜ਼ਮੀਨ ਫੱਕ ਕਰਵਾ ਕੇ ਰਜਿਸਟਰੀ ਕਰਵਾਉਣ ਦੀ ਤਰੀਕ 30 ਅਪ੍ਰਰੈਲ 2019 ਤਕ ਵਧਾ ਲਈ ਗਈ ਸੀ ਪਰ ਸੁਖਵਿੰਦਰ ਕੌੌਰ ਨੇ ਪੀ.ਏ.ਡੀ.ਬੀ. ਬੈਂਕ ਬ੍ਾਂਚ ਬੁਢਲਾਡਾ ਦਾ ਲੋਨ ਭਰਨ ਦੀ ਬਜਾਏ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜਰ ਮਨੋਹਰ ਜਨੇਜਾ ਨਾਲ ਮਿਲੀਭੁਗਤ ਕਰਕੇ ਮਹਿਕਮਾ ਮਾਲ ਦੇ ਪਟਵਾਰੀ ਨਾਲ ਸਾਜਬਾਜ਼ ਹੋ ਕੇ ਇਹ ਜ਼ਮੀਨ ਗ਼ਲਤ ਢੰਗ ਨਾਲ ਫੱਕ ਕਰਵਾ ਕੇ ਇਸ ਜ਼ਮੀਨ ਦੀ ਬੈਅ ਦੀ ਰਜਿਸਟਰੀ ਕੁਲਦੀਪ ਸਿੰਘ ਨੂੰ ਕਰਵਾਉਣ ਦੀ ਬਜਾਏ ਸੁਖਪਾਲ ਕੌਰ ਪੁੱਤਰੀ ਸੌਣ ਸਿੰਘ ਵਾਸੀ ਕੁਲਾਣਾ ਨੂੰ ਕਰਵਾ ਕੇ ਧੋਖਾ ਕੀਤਾ ਗਿਆ।

ਨਾਜਰ ਸਿੰਘ ਨੰਬਰਦਾਰ ਵੱਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ ਹਨ ਅਤੇ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜਰ ਤੋਂ ਗ਼ਲਤ ਢੰਗ ਨਾਲ ਐੱਨ.ਓ.ਸੀ. ਹਾਸਲ ਕਰਕੇ ਮਹਿਕਮਾ ਮਾਲ ਦੇ ਰਿਕਾਰਡ 'ਚ ਖੁਦ ਦਸਤਖਤ ਕਰਕੇ ਜ਼ਮੀਨ ਨੂੰ ਗ਼ਲਤ ਢੰਗ ਨਾਲ ਫੱਕ ਕਰਵਾਇਆ ਗਿਆ ਹੈ। ਵਜ਼ੀਰ ਸਿੰਘ ਜੋ ਕਿ ਸੁਖਪਾਲ ਕੌਰ ਦਾ ਭਰਾ ਹੈ ਅਤੇ ਸੁਖਪਾਲ ਕੌਰ ਉਸ ਕੋਲ ਹੀ ਪਿੰਡ ਕੁਲਾਣਾ ਵਿਖੇ ਰਹਿ ਰਹੀ ਹੈ, ਉਸ ਨੂੰ ਕੁਲਦੀਪ ਸਿੰਘ ਨਾਲ ਪਹਿਲਾਂ ਹੋਏ ਬਿਆਨੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਵੀ ਗ਼ਲਤ ਗਵਾਹੀ ਪਾਈ। ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਮਨੋਹਰ ਜਨੇਜਾ ਨੇ ਉਕਤ ਮੁਲਜ਼ਮਾਂ ਨਾਲ ਮਿਲ ਕੇ ਜ਼ਮੀਨ 'ਤੇ ਪੀ.ਏ.ਡੀ.ਬੀ. ਬੈਂਕ ਬੁੁਢਲਾਡਾ ਦਾ ਲੋਨ ਹੋਣ ਦੇ ਬਾਵਜੂਦ ਆਪਣੇ ਬੈਂਕ ਦਾ ਆਪਣੇ ਦਸਤਖਤਾਂ ਹੇਠ ਗ਼ਲਤ ਐਨ.ਓ.ਸੀ. ਜਾਰੀ ਕੀਤਾ।

ਗ਼ਲਤ ਢੰਗ ਨਾਲ ਮਹਿਕਮਾ ਮਾਲ ਦੇ ਰਿਕਾਰਡ 'ਚ ਕੀਤੇ ਇੰਦਰਾਜਾਂ ਬਾਰੇ ਜ਼ਿਲ੍ਹਾ ਅਟਾਰਨੀ (ਲੀਗਲ) ਮਾਨਸਾ ਤੋਂ ਕਾਨੂੰਨੀ ਰਾਇ ਹਾਸਲ ਕੀਤੀ ਜਾ ਰਹੀ ਹੈ। ਮਾਮਲੇ 'ਚ ਸ਼ਾਮਲ ਦੋ ਮੁਲਜ਼ਮਾਂ ਵਜ਼ੀਰ ਸਿੰਘ ਪੁੱਤਰ ਸੌਂਣ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਪੁੱਤਰ ਪ੍ਰਰੀਤਮ ਸਿੰਘ ਵਾਸੀ ਕੁਲਾਣਾ ਨੂੰ ਸੋਮਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।