ਕੁਲਜੀਤ ਸਿੰਘ ਸਿੱਧੂ, ਮਾਨਸਾ: ਮੰਗਲਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ, ਜਿਸ ਨਾਲ ਮਾਨਸਾ ਵਾਸੀਆਂ ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਜ਼ਿਲ੍ਹੇ ਨਾਲ ਸਬੰਧਤ ਇਕ 53 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਦੱਸ ਦੇਈਏ ਕਿ ਮਾਨਸਾ ਜ਼ਿਲੇ ਵਿਚ ਹੁਣ ਤੱਕ 18735 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿਚੋਂ 165 ਵਿਅਕਤੀ ਪਾਜ਼ੇਟਿਵ ਪਾਏ ਗਏ, ਇਨ੍ਹਾਂ ਵਿਚੋਂ 110 ਮਰੀ ਠੀਕ ਹੋਣ ਤੇ ਘਰਾਂ ਨੂੰ ਪਰਤ ਚੁੱਕੇ ਹਨ, ਜਦੋਂਕਿ ਕੋਰੋਨਾ ਪਾਜ਼ੇਟਿਵ 14 ਮਰੀ ਸਿਵਲ ਹਸਪਤਾਲ ਮਾਨਸਾ, 19 ਕੋਵਿਡ ਕੇਅਰ ਸੈਂਟਰ ਮਾਨਸਾ, 2 ਲੁਧਿਆਣਾ ਡੀ.ਐਮ.ਸੀ, 2 ਮੈਡੀਕਲ ਕਾਲਜ ਫਰੀਦਕੋਟ, 12 ਹੋਮ ਆਇਸੋਲੇਟ , 6 ਮਲੇਰਕੋਟਲਾ ਜੇਲ੍ਹ (ਕੈਦੀ) ਵਿਖੇ ਇਲਾਜ ਅਧੀਨ ਹਨ।

ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਮਰੀ ਕੱਲ੍ਹ ਹੀ ਡੀਐਮਸੀ ਲੁਧਿਆਣਾ ਵਿਖੇ ਦਾਖਲ ਹੋਇਆ ਸੀ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਕੋਰੋਨਾ ਕਾਰਨ ਜ਼ਿਲ੍ਹੇ ਵਿਚ ਹੋਣ ਵਾਲੀ ਇਹ ਪਹਿਲੀ ਮੌਤ ਹੈ।

Posted By: Jagjit Singh