ਪੱਤਰ ਪ੍ਰਰੇਰਕ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਅਕਲੀਏ ਦੇ ਕਿਸਾਨ ਬਲਵੀਰ ਸਿੰਘ ਨੂੰ ਕਲੀਅਰ ਸਰਟੀਫਿਕੇਟ ਨਾ ਦੇਣ ਕਾਰਨ ਬੈਂਕ ਦਾ ਿਘਰਾਓ ਕੀਤਾ ਗਿਆ। ਜਦੋਂ ਜਥੇਬੰਦੀ ਦੇ ਵਰਕਰ ਜਵਾਹਰਕੇ ਬੱਸ ਸਟੈਂਡ ਦੇ ਨਜਦੀਕ ਇੱਕਠੇ ਹੋਣੇ ਸ਼ੁਰੂ ਹੋਏ ਤਾਂ ਇਸ ਦੀ ਭਿਣਕ ਪੈਂਦਿਆਂ ਬੈਂਕ ਦੇ ਅਧਿਕਾਰੀ ਬੈਂਕ ਨੂੰ ਜਿੰਦਾ ਮਾਰ ਕੇ ਫਰਾਰ ਹੋ ਗਏ। ਗੌਰ ਤਲਬ ਹੈ ਕਿ ਅਕਲੀਏ ਪਿੰਡ ਦੇ ਕਿਸਾਨ ਬਲਵੀਰ ਸਿੰਘ ਨੇ ਇਸ ਬੈਂਕ ਤੋਂ 24 ਲੱਖ ਦੀ ਲਿਮਟ ਕਰਵਾਈ ਸੀ ਜੋ ਕਿ ਕਿਸਾਨ ਲਗਾਤਾਰ ਭਰਦਾ ਰਿਹਾ, ਪਰ 2018 ਦੇ ਵਿਚ ਫ਼ਸਲ ਮਾੜੀ ਰਹਿਣ ਕਾਰਨ ਕਿਸਾਨ ਤੋਂ ਲਿਮਟ ਦੀਆਂ ਦੋ ਕਿਸ਼ਤਾਂ ਨਹੀ ਭਰੀਆਂ ਗਈਆਂ। ਕਿਸ਼ਤਾਂ ਨਾ ਭਰਨ ਦੀ ਸੂਰਤ ਵਿਚ ਬੈਂਕ ਮੁਲਾਜ਼ਮ ਕਿਸਾਨ ਦੇ ਪਿੰਡ ਅਕਲੀਆਂ ਵਿਖੇ ਉਸ ਦੇ ਘਰ ਜਾ ਕੇ ਵਾਰ-ਵਾਰ ਧਮਕਾਉਣ ਲੱਗੇ ਤਾਂ ਕਿਸਾਨ ਨੇ ਬੈਂਕ ਅਧਿਕਾਰੀਆਂ ਤੋਂ ਪੂਰੀ ਰਕਮ ਦਾ ਜੋੜ ਪੁੱਿਛਆ ਤਾਂ ਬੈਂਕ ਮੁਲਾਜ਼ਮਾਂ ਨੇ ਕਿਹਾ ਕਿ 23 ਲੱਖ 25000 ਰੁਪਏ ਭਰ ਕੇ ਉਸ ਦਾ ਖ਼ਾਤਾ ਨਿੱਲ ਹੋ ਜਾਵੇਗਾ ਤਾਂ ਕਿਸਾਨ ਨੇ ਸਮਾਜ ਦੇ ਵਿਚ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਆਪਣੀ ਜੱਦੀ ਪੁਸ਼ਤੀ ਜ਼ਮੀਨ ਵੇਚ ਕੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਬੈਂਕ ਦੇ ਵਿਚ ਜਾ ਕੇ 23 ਲੱਖ 25000 ਰੁਪਏ ਭਰ ਦਿੱਤਾ ਗਿਆ।

ਬੈਂਕ ਅਧਿਕਾਰੀਆਂ ਵੱਲੋਂ ਕਿਸਾਨ ਨੂੰ ਭਰੋਸਾ ਦਿਵਾਇਆ ਗਿਆ ਕਿ ਕਲੀਅਰ ਸਰਟੀਫਿਕੇਟ 20 ਦਿਨਾ ਵਿਚ ਦਿੱਤਾ ਜਾਵੇਗਾ, ਪਰ 1 ਸਾਲ ਬੀਤ ਜਾਣ ਬਾਅਦ ਕਿਸਾਨ ਦੇ ਪੱਲੇ ਖੱਜਲ ਖੁਆਰੀ ਤੋਂ ਬਿਨਾਂ ਕੁਝ ਨਹੀਂ ਪਿਆ। ਉਲਟਾ ਬੈਂਕ ਅਧਿਕਾਰੀ ਕਿਸਾਨ ਵੱਲ 4 ਲੱਖ ਰੁਪਏ ਬਕਾਇਆ ਕੱਢ ਰਹੇ ਹਨ। ਜਿਸ ਤੋਂ ਮਜਬੂਰ ਹੋ ਕੇ ਜਥੇਬੰਦੀ ਵੱਲੋਂ ਬੈਂਕ ਦੇ ਿਘਰਾਓ ਦਾ ਐਲਾਨ ਕੀਤਾ ਗਿਆ। ਇਸ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਦਿਆਲਪੁਰਾ ਨੇ ਕਿਹਾ ਕਿ ਜਿੰਨਾ ਸਮਾਂ ਕਿਸਾਨ ਨੂੰ ਇਨਸਾਫ਼ ਨਹੀ ਮਿਲਦਾ, ਓਨਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਇਸ ਸਮੇਂ ਮਹਿੰਦਰ ਭੈਣੀ ਬਾਘਾ, ਦੇਵੀ ਰਾਮ, ਰਾਜ ਅਕਲੀਆਂ, ਮੱਖਣ ਭੈਣੀ ਬਾਘਾ, ਬਲਵਿੰਦਰ ਸ਼ਰਮਾ, ਸੱਤਪਾਲ ਬਰ੍ਹੇ, ਲਛਮਣ ਚੱਕ ਅਲੀਸੇ ਕੁਲਵੰਤ ਸੱਦਾ ਸਿੰਘ ਵਾਲਾ, ਮਨਜੀਤ ਉਲਕ, ਕੇਵਲ ਮਾਖਾ, ਅਤੇ ਬਲਵਿੰਦਰ ਅਲੀਸੇਨੇ ਸੰਬੋਧਨ ਕੀਤਾ।

--ਬਾਕਸ+*-

- ਡੀਐੱਸਪੀ ਮਾਨਸਾ ਦੇ ਵੱਲੋਂ ਜਥੇਬੰਦੀ ਦੇ ਆਗੂਆਂ ਅਤੇ ਬੈਂਕ ਮੁਲਾਜ਼ਮ ਦੌਰਾਨ ਚੱਲੀ ਗੱਲਬਾਤ ਦੌਰਾਨ ਕਲੀਅਰ ਸਰਟੀਫਿਕੇਟ ਦਿਆਉਣ ਦਾ ਭਰੋਸਾ ਦੇ ਕੇ ਿਘਰਾਓ ਇਕ ਵਾਰ ਮੁਲਤਵੀ ਕਰ ਦਿੱਤਾ ਗਿਆ।