ਸੁਰਿੰਦਰ ਲਾਲੀ, ਮਾਨਸਾ : ਜ਼ਿਲ੍ਹੇ ਦੇ ਪਿੰਡ ਗਾਗੋਵਾਲ ਦਾ ਸੁਖਰਾਜ ਸਿੰਘ ਦੀ ਮੌਤ ਹੋ ਗਈ ਹੈ। ਇਹ ਕਿਸਾਨ ਦਿੱਲੀ ਧਰਨੇ ਵਿਚ ਗਿਆ ਸੀ ਤੇ ਪੰਜ ਕੁ ਦਿਨ ਪਹਿਲਾਂ ਪਿੰਡ ਪਰਤਿਆ ਸੀ। ਆਉਣ ਮਗਰੋਂ ਉਸ ਦੀ ਹਾਲਤ ਵਿਗੜ ਗਈ, ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਬਾਰੇ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦਾ ਮੈਂਬਰ ਹੈ ਤੇ ਹਰ ਧਰਨੇ ਮੁਜ਼ਾਹਰੇ ਵਿਚ ਗਰੁੱਪ ਦੇ ਨਾਲ ਜਾਂਦਾ ਸੀ। ਇਸ ਦੌਰਾਨ ਕਿਸਾਨ ਆਗੂੁ ਨਿਰਮਲ ਸਿੰਘ ਨੇ ਕਿਹਾ ਕਿ ਮਰਹੂਮ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਉਸ ਦੀ ਪਤਨੀ ਦੀ ਵਿੱਤੀ ਮਦਦ ਕੀਤੀ ਜਾਵੇ।