ਸੁਰਿੰਦਰ ਲਾਲੀ, ਮਾਨਸਾ

ਐੱਸਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ ਵਿਖੇ ਐੱਨਐੱਸਐੱਸ ਅਤੇ ਐੱਨਸੀਸੀ ਵਿਭਾਗ ਵੱਲੋਂ ਪਿੰ੍ਸੀਪਲ ਜਗਮੋਹਿਨੀ ਗਾਬਾ ਦੀ ਰਹਿਨੁਮਾਈ ਹੇਠ ਹਰਬਲ ਪਾਰਕ ਦੀ ਸਥਾਪਨਾ ਕੀਤੀ ਗਈ। ਜਿਸ ਵਿੱਚ ਹਰ ਪ੍ਰਕਾਰ ਦੀਆਂ ਜੜ੍ਹੀ-ਬੂਟੀਆਂ ਵਾਲੇ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿੱਚ ਤੁਲਸੀ, ਪੁਦੀਨਾ, ਲੈਮਨ ਗਰਾਸ, ਗੁਲਾਬ, ਜੀਰਾ, ਅਦਰਕ, ਐਲੋਵੀਰਾ, ਕੜੀ-ਪੱਤਾ ਦੇ ਨਾਲ-ਨਾਲ ਫਲਦਾਰ ਬੂਟੇ ਵੀ ਲਗਾਏ ਜਾਣਗੇ। ਪੰਜਾਬੀ ਵਿਭਾਗ ਦੇ ਡਾ. ਬਲਜੀਤ ਕੌਰ ਨੇ ਆਪਣੇ ਜਨਮ-ਦਿਨ ਦੇ ਮੌਕੇ ਬੂਟੇ ਲਗਾਕੇ ਇਸ ਪਾਰਕ ਦੀ ਸ਼ੁਰੂਆਤ ਕੀਤੀ। ਉਨਾਂ੍ਹ ਨੇ ਕਿਹਾ ਕਿ ਵਾਤਾਵਰਨ ਬਚਾਉਣ ਲਈ ਸਾ ਆਪਣੇ ਹਰ ਜਨਮ ਦਿਨ ਉੱਪਰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਪਿੰ੍ਸੀਪਲ ਜਗਮੋਹਿਨੀ ਗਾਬਾ ਨੇ ਉਨਾਂ੍ਹ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕੁਦਰਤ ਨੇ ਮਨੁੱਖੀ ਸਿਹਤ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਬਹੁਤ ਸਾਰੀਆਂ ਜੜ੍ਹੀ-ਬੂਟੀਆਂ ਦਿੱਤੀਆਂ ਹਨ। ਮਨੁੱਖ ਇਨਾਂ੍ਹ ਜੜ੍ਹੀ-ਬੂਟੀਆਂ ਨੂੰ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਵਰਤ ਕੇ ਆਪ ਅਤੇ ਆਪਣੇ ਸਮਾਜ ਨਿਰੋਗ ਕਰ ਸਕਦਾ ਹੈ। ਕੋਵਿਡ-19 ਸਮੇਂ ਦੌਰਾਨ ਆਪਣੇ ਪਰਿਵਾਰ ਅਤੇ ਸਮਾਜ ਸਿਹਤਮੰਦ ਬਣਾਉਣ ਲਈ ਇਨਾਂ੍ਹ ਜੜ੍ਹੀ-ਬੂਟੀਆਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਵਿਦਿਅਕ ਸੰਸਥਾ ਦੇ ਮੈਂਬਰ ਹੋਣ ਦੇ ਨਾਤੇ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਵਿਦਿਆਰਥੀਆਂ ਵਾਤਾਵਰਨ ਦੇ ਨਾਲ ਜੋੜਦੇ ਹੋਏ ਅਜਿਹੇ ਉਚੇਚੇ ਯਤਨ ਕਰਕੇ ਹਰਬਲ ਪਾਰਕ ਦਾ ਨਿਰਮਾਣ ਕਰੀਏ, ਜਿਸ ਨਾਲ ਸਿਹਤ ਅਤੇ ਵਾਤਾਵਰਨ ਤੰਦਰੁਸਤ ਬਣਾਇਆ ਜਾ ਸਕੇ। ਉਨਾਂ੍ਹ ਨੇ ਸਾਰੇ ਹਾਜ਼ਰ ਸਟਾਫ਼ ਇੱਕ-ਇੱਕ ਹਰਬਲ ਬੂਟਾ ਲਾਉਣ ਅਤੇ ਉਸਦੀ ਸੰਭਾਲ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਲੈਫਟੀਨੈਂਟ ਡਾ. ਜੋਤੀ ਬਾਲਾ, ਪੋ੍ਗਰਾਮ ਅਫ਼ਸਰ ਪੋ੍. ਰੀਤਾ ਰਾਣੀ, ਪੋ੍. ਕੰਵਲਜੀਤ ਕੌਰ ਅਤੇ ਪੋ੍. ਸੁਮਨਦੀਪ ਕੌਰ, ਕ੍ਰਿਸ਼ਨ ਕੁਮਾਰ ਗਰਗ (ਦਫ਼ਤਰ ਸੁਪਰਡੈਂਟ) ਤੋਂ ਇਲਾਵਾ ਸਮੁੱਚਾ ਸਟਾਫ਼ ਹਾਜ਼ਰ ਸੀ