--ਦੇਸ਼ ਵਿਆਪੀ ਹੜਤਾਲ ਦੀ ਤਿਆਰੀ

ਫੋਟੋ 14ਐਮਏਐਨ11-ਪੀ

ਕੈਪਸ਼ਨ-ਮਾਨਸਾ ਵਿਖੇ ਮੀਟਿੰਗ ਕਰਦੇ ਹੋਏ ਲਾਲ ਝੰਡਾ ਵਰਕਰਜ਼ ਯੂਨੀਅਨ ਦੇ ਵਰਕਰ।

ਪੱਤਰ ਪ੍ਰਰੇਰਕ, ਮਾਨਸਾ : ਸ਼ਨੀਵਾਰ ਨੂੰ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਲਾਲ ਝੰਡਾ ਮਿਡ-ਡੇਅ-ਮੀਲ ਅਤੇ ਸਫ਼ਾਈ ਸੇਵਕ ਵਰਕਰਜ਼ ਯੂਨੀਅਨ(ਏਕਟੂ) ਵੱਲੋਂ ਚੋਣ ਇਜਲਾਸ ਕੀਤਾ ਗਿਆ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਲ ਇੰਡੀਆ ਸੈਂਟਰਲ ਕੌਸ਼ਲ ਆਫ਼ ਟਰੇਡ ਯੂਨੀਅਨ(ਏਕਟੂ) ਦੇ ਸੂਬਾ ਆਗੂ ਕਾਮਰੇਡ ਬਲਵਿੰਦਰ ਕੌਰ ਨੇ ਝੰਡੇ ਦੀ ਰਸਮ ਅਦਾ ਕੀਤੀ ਗਈ। ਪ੍ਰਗਤੀਸੀਲ ਇਸਤਰੀ ਸਭਾ ਦੇ ਸੂਬਾ ਆਗੂ ਜਸਵੀਰ ਕੌਰ ਨੱਤ ਇਜਲਾਸ ਦੀਆਂ ਵਧਾਈਆਂ ਦਿੱਤੀਆਂ। ਇਸ ਸਮੇਂ 13 ਮੈਂਬਰੀ ਜ਼ਿਲ੍ਹ ਕਮੇਟੀ ਦੀ ਚੋਣ ਕੀਤੀ ਗਈ। ਜਿਸ 'ਚ ਜ਼ਿਲ੍ਹਾ ਪ੍ਰਧਾਨ ਮਲਕੀਤ ਕੌਰ ਰਿਉਂਦ ਖੁਰਦ, ਜ਼ਿਲ੍ਹਾ ਮੀਤ-ਪ੍ਰਧਾਨ ਬਲਜੀਤ ਕੌਰ ਭਖੜਿਆਲ, ਜ਼ਿਲ੍ਹਾ ਸਕੱਤਰ ਜਸਵਿੰਦਰ ਕੌਰ ਫੇਫੜੇ, ਉੱਪ-ਸਕੱਤਰ ਸੁਖਪਾਲ ਕੌਰ ਮਾਨਸਾ, ਖਜ਼ਾਨਚੀ ਨਸੀਬ ਕੌਰ ਬੋਹਾ, ਮੈਂਬਰ ਸੁਕੰਤਲਾ ਭੀਖੀ, ਸੁਨੀਤਾ ਭੀਖੀ, ਪਰਮਜੀਤ ਕਲੈਹਰੀ, ਕਿਰਨਾ ਝੁਨੀਰ, ਵੀਰਪਾਲ ਕੌਰ ਲਖਮੀਰ ਵਾਲਾ, ਰਾਣੀ ਕੌਰ ਬੋਹਾ, ਸੂਬਾ ਆਗੂ ਸੁਖਵਿੰਦਰ ਬੋਹਾ ਨੇ ਉਦਘਾਟਨੀ ਭਾਸ਼ਣ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਬਾਅਦ ਜੋ ਵਾਅਦਾ ਕੀਤਾ ਸੀ ਕਿ 3400 ਦਿੱਤਾ ਜਾਵੇਗਾ, ਪਰ ਸਕੂਲ ਵਿੱਚ ਕੰਮ ਕਰਨ ਵਾਲੀਆਂ ਕੁੱਕ ਬੀਬੀਆਂ ਨੂੰ ਖਾਣਾ-ਖਾਣ ਤੋਂ ਵੀ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸੈਂਟਰਲ ਕੌਸਿਲ ਆਫ਼ ਟਰੇਡ ਯੂਨੀਅਨ (ਏਕਟੂ) ਅਤੇ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਇਸ ਸਮੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ (ਏਕਟੂ) ਦੇ ਸੂਬਾ ਪ੍ਰਧਾਨ ਕਾਮਰੇਡ ਰਾਜਵਿੰਦਰ ਰਾਣਾ ਤੇ ਜ਼ਿਲ੍ਹਾ ਕੰਨਵੀਨਰ ਕਾਮਰੇਡ ਅਮਰੀਕ ਸਮਾਉਂ ਨੇ ਸੰਬੋਧਨ ਕਰਦਿਆਂ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤਾ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਉਸ ਦਾ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਦੀ ਖਿਲਾਫ਼ ਦੇਸ਼ ਪੱਧਰ 'ਤੇ ਤਿੱਖੇ ਅੰਦੋਲਨ ਲਈ 8 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਤੇ ਚੱਕਾ ਜਾਮ ਕੀਤਾ ਜਾਵੇਗਾ ਜੋ ਮੋਦੀ ਸਰਕਾਰ ਦੇ ਕਫ਼ਨ 'ਚ ਕਿੱਲ ਸਾਬਿਤ ਹੋਵੇਗਾ। ਮਾਨਸਾ ਵਿਖੇ ਏਕਟੂ ਵੱਲੋਂ ਜੋਰਦਾਰ ਤਿਆਰੀ ਕਰਕੇ ਮਾਨਸਾ ਬੰਦ ਕੀਤਾ ਜਾਵੇਗਾ। ਇਸ ਸਮੇਂ ਆਇਸਾ ਦੇ ਸੂਬਾ ਆਗੂ ਪ੍ਰਦੀਪ ਗੁਰੂ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਭਰਾਤਰੀ ਸੰਦੇਸ਼ ਭੇਟ ਕੀਤੇ।