ਜਸਵਿੰਦਰ ਜੌੜਕੀਆਂ, ਸਰਦੂਲਗੜ੍ਹ : ਸਰਦੂਲਗੜ੍ਹ ਤੋਂ ਵੱਖ ਵੱਖ ਪ੍ਰਮੁੱਖ ਅਖ਼ਬਾਰਾਂ ਦੇ ਪੱਤਰਕਾਰਾਂ ਦੀ ਇੱਕ ਜ਼ਰੂਰੀ ਮੀਟਿੰਗ ਸੀਨੀਅਰ ਪੱਤਰਕਾਰ ਬਲਵਿੰਦਰ ਚੋਪੜਾ ਦੀ ਪ੍ਰਧਾਨਗੀ ਹੇਠ ਮਾਰਕਿਟ ਕਮੇਟੀ ਦਫਤਰ ਸਰਦੂਲਗੜ੍ਹ ਵਿਖੇ ਹੋਈ। ਮੀਟਿੰਗ ਦੌਰਾਨ ਸਮੂਹ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਯੂਨਾਇਟਡ ਮੀਡੀਆ ਕਲੱਬ ਦਾ ਗਠਨ ਕੀਤਾ । ਇਸ ਕਲੱਬ ਦੀ ਇੱਕ ਤਿੰਨ ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ। ਇਸ ਕਾਰਜਕਾਰੀ ਕਮੇਟੀ ਵਿੱਚ ਪੱਤਰਕਾਰ ਵਿਨੋਦ ਜੈਨ, ਜੀ.ਅੇੈਮ. ਅਰੋੜਾ ਅਤੇ ਬਲਜੀਤਪਾਲ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੀਟਿੰਗ ਦੇ ਦੌਰਾਨ ਸ਼ਾਮਿਲ ਪੱਤਰਕਾਰਾਂ ਨੇ ਨਿਰਪੱਖ ਅਤੇ ਇਮਾਨਦਾਰ ਪੱਤਰਕਾਰਤਾ ਕਰਨ ਦਾ ਵਚਨ ਲਿਆ । ਇਸ ਤੋਂ ਇਲਾਵਾ ਕਲੱਬ ਦਾ ਵਿਧਾਨ ਲਿਖਿਆ ਗਿਆ ਨਾਲ ਹੀ ਸ਼ਰਤਾਂ ਅਤੇ ਨਿਯਮ ਤੈਅ ਕੀਤੇ ਗਏ। ਇਹ ਵੀ ਫ਼ੈਸਲਾ ਕੀਤਾ ਗਿਆ ਜੇਕਰ ਕੋਈ ਵੀ ਕਲੱਬ ਮੈਂਬਰ ਕਲੱਬ ਦੁਆਰਾ ਤੈਅ ਕੀਤੇ ਗਏ ਨਿਯਮਾਂ ਤੋਂ ਬਾਹਰ ਹੋਵੇਗਾ ਤਾਂ ਉਸਦੀ ਕਲੱਬ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ । ਪ੍ਰਕਾਸ਼ ਜ਼ੈਲਦਾਰ ਨੂੰ ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦਾ ਖਜ਼ਾਨਚੀ ਚੁਣਿਆ ਗਿਆ ।ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਇਸ ਮੀਟਿੰਗ ਵਿੱਚ , ਜਸਵਿੰਦਰ ਸਿੰਘ ਜੌੜਕੀਆਂ , ਅਵਤਾਰ ਜਟਾਣਾ, ਲਛਮਣ ਸਿੱਧੂ ਅਤੇ ਰਮਨ ਸਿੰਗਲਾ ਆਦਿ ਹਾਜਿਰ ਸਨ।