ਬਲਜਿੰਦਰ ਬਾਵਾ, ਜੋਗਾ : ਐੱਸਐੱਸਪੀ ਡਾ. ਨਰਿੰਦਰ ਭਾਰਗਵ ਸੀਨੀਅਰ ਪੁਲਿਸ ਕਪਤਾਨ ਮਾਨਸਾ ਦੇ ਦਿਸ਼ਾ-ਨਿਰਦੇਸ਼ਾ ਅਧੀਨ ਸ਼ਨੀਵਾਰ ਨੂੰ ਥਾਣਾ ਜੋਗਾ ਅਧੀਨ ਆਉਂਦੇ ਪਿੰਡ ਉੱਭਾ, ਬੁਰਜ ਿਢੱਲਵਾ ਗੌਰਮਿੰਟ ਸਸਸ ਸਕੂਲ ਉੱਭਾ ਬੁਰਜ ਿਢੱਲਵਾ ਵਿਖੇ ਸਾਂਝ ਕੇਂਦਰ ਥਾਣਾ ਜੋਗਾ ਅਤੇ ਸਪੈਸ਼ਲ ਟਾਕਸ ਟੀਮ ਵੱਲੋਂ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨਾਲ ਸਮਾਜ ਉੱਪਰ ਗਹਿਰੇ ਜਖ਼ਮਾਂ ਦੀ ਮਾਰ ਦਾ ਸਦਮਾ ਉਠਾਉਣ ਲਈ ਮਜਬੂਰ ਕਰ ਰਹੀ ਨਸ਼ਿਆਂ ਦੀ ਖੁੂੰਖਾਰ ਬੁਰਾਈ ਦਾ ਖ਼ਾਤਮਾ ਕਰਨ ਲਈ ਵਿਸਥਾਰ ਪੂਰਵਕ ਵਿਸ਼ੇਸ਼ ਪਹਿਲੂਆਂ ਨੂੰ ਕੇਂਦਰ ਬਣਾ ਕਿ ਜ਼ਜਬਾ ਭਰਪੂਰ ਵਿਚਾਰ ਸਾਂਝੇ ਕਰਦਿਆਂ ਬਲਵੰਤ ਸਿੰਘ ਭੀਖੀ ਨੇ ਕਿਹਾ ਮਨੁੱਖੀ ਜੀਵਨ ਸਬੰਧਾਂ ਦੀ ਕੜੀ ਉੱਪਰ ਉਸਰਿਆ ਹੋਇਆ ਹੈ। ਚੰਗੇ ਸਬੰਧ ਨਿਖਾਰ ਵੱਲ ਤੇ ਮਾੜੇ ਸਬੰਧ ਨਿਘਾਰ ਵੱਲ ਜੀਵਨ ਦਾ ਪਤਨ ਕਰਕੇ ਭਵਿੱਖ ਰੋਲਦੇ ਹਨ। ਨਸ਼ੇ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਅਰਥਹੀਣ ਤੇ ਲਕਸਹੀਣ ਵਿਅਕਤੀ ਇਸ ਦਾ ਸ਼ਿਕਾਰ ਬਣਦੇ ਹਨ। ਵਿਅਕਤੀ ਨੂੰ ਜੁਰਮ ਤੇ ਹਿੰਸਕ ਬਣਾ ਕੁਰਕਰਮਾ ਵੱਲ ਧੱਕਦੇ ਹਨ, ਉਹ ਆਪਣੇ ਭਵਿੱਖ ਨੂੰ ਹਨੇਰਾ ਕਰਕੇ ਮਨੁੱਖਤਾ ਲਈ ਅਨੇਕਾ ਬਰਬਾਦੀ ਦਾ ਦੁਰ ਪ੍ਰਭਾਵ ਫਲਾਉਦੇ ਹਨ ਨਾ ਪੂਰੇ ਹੋਣ ਵਾਲੇ ਘਾਟਿਆ ਦਾ ਉਮਰ ਪਰ ਪਛਤਾਵਾਂ ਢੋਣ ਲਈ ਜਿੰਦਗੀ ਨੂੰ ਨਰਕ ਬਣਾਉਦੇ ਹਨ। ਉਨ੍ਹਾਂ ਸੱਦਾ ਦਿੱਤਾ ਕਿ ਅਜਿਹੇ ਸੱਜਣਾਂ ਦੀ ਡੁੱਬਦੀ ਜ਼ਿੰਦਗੀ ਨੂੰ ਬਚਾਉਣ ਲਈ ਸਾਨੂੰ ਆਪਣੇ ਸਹਿਯੋਗ ਦਾ ਫਰਜ ਨਿਭਾਉਣਾ ਚਾਹੀਦਾ ਹੈ। ਸਾਨੂੰ ਨਸ਼ੇ ਤੋਂ ਨਫਰਤ ਕਰਨੀ ਚਾਹੀਦੀ ਹੈ, ਨਸ਼ੇ ਕਰਨ ਵਾਲੇ ਤੋਂ ਨਹੀਂ ਜਿਸ 'ਚ ਪੰਜਾਬ ਪੁਲਿਸ ਸਮਾਜ ਸੇਵੀ ਸੰਸਥਾਵਾਂ ਸਮੂਹ ਪੱਤਰਕਾਰ ਤੇ ਲਿਖਾਰੀ ਤੇ ਖਿਡਾਰੀ ਆਪਣਾ ਤਨੋਂ-ਮਨੋਂ ਰੋਲ ਨਿਭਾਉਣ 'ਚ ਜੁਟੇ ਹੋਏ ਹਨ। ਜਿਸ ਦੀ ਬਦੋਲਤ ਨਸ਼ੇ ਛੁਡਾਊ ਤੇ ਓਟ ਕੇਂਦਰਾਂ 'ਚ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੈਡੀਕਲ ਸੇਵਾਵਾਂ ਨਾਲ ਆਪਣੀ ਜ਼ਿੰਦਗੀ 'ਚ ਖੁਸ਼ੀਆਂ, ਨਵੀਆਂ ਰੌਣਕਾਂ ਤੇ ਪਰਿਵਾਰਾ ਦੇ ਖਿੜੇ ਹਾਸਿਆਂ ਦੀ ਰੋਣਕ ਦਾ ਸ਼ਿੰਗਾਰ ਬਣੇ ਨੇ ਨੌਜਵਾਨ ਤੇ ਵਿਦਿਆਰਥੀ ਵਰਗ ਜਾਗਰੂਕ ਮੁਹਿੰਮਾਂ 'ਚ ਨੁੱਕੜ ਨਾਟਕ, ਸੈਮੀਨਾਰ, ਮਾਰਚ, ਲੇਖ ਮੁਕਾਬਲੇ, ਕਵਿਤਾਵਾਂ ਮੁਕਾਬਲਾ ਤੇ ਖੇਡ ਮੁਕਾਬਲੇ ਕਰਾਉਣ ਲਈ ਅੱਗੇ ਨਿਤਰਨ ਲੱਗੇ ਹਨ। ਜਸਵੀਰ ਸਿੰਘ ਇੰਚਾਰਜ ਸਾਂਝ ਕੇਂਦਰ ਜੋਗਾ ਨੇ ਸਾਂਝ ਸੇਵਾਵਾਂ ਬਾਰੇ ਭਰਭੁਰ ਜਾਣਕਾਰੀ ਦਿੱਤੀ। ਇਸ ਮੌਕੇ ਪਿ੍ਰੰਸੀਪਲ ਅਵਤਾਰ ਸਿੰਘ, ਅਧਿਆਪਕ ਰਾਜ ਕੁਮਾਰ, ਜਸਪੀ੍ਤ ਸਿੰਘ, ਰਾਜਦੀਪ ਸਿੰਘ ਤੇ ਗੁਰਮੀਤ ਕੌਰ ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ।