ਸਟਾਫ ਰਿਪੋਰਟਰ, ਮਾਨਸਾ : ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ 'ਤੇ ਸ਼ਨੀਵਾਰ ਨੂੰ ਮਾਨਸਾ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਨੇ ਗਸ਼ਤ ਦੌਰਾਨ ਸੀਤੋ ਕੌਰ ਤੇ ਮੀਤੋ ਕੌਰ ਵਾਸੀ ਵਾਰਡ ਨੰ: 2 ਭੀਖੀ ਨੂੰ ਕਾਬੂ ਕਰਕੇ ਉਨ੍ਹਾਂ ਤੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਇਹ ਦੋੋਸ਼ਣ ਨਸ਼ਿਆਂ ਦਾ ਧੰਦਾ ਕਰਦੀ ਹੈ, ਜਿਸ ਤੋਂ ਪਹਿਲਾਂ ਵੀ 5 ਕਿੱਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦੀ ਹੋਈ ਹੈ ਤੇ ਮਾਮਲਾ ਦਰਜ ਹੈ, ਜੋੋ ਸਜਾ ਹੋੋ ਚੁੱਕਾ ਹੈ। ਇਸ ਦੀ ਪੁੱਛਗਿੱਛ 'ਤੇ ਮੁਕੱਦਮਾ 'ਚ ਅ/ਧ 29 ਐੱਨਡੀਪੀਐੱਸ ਐਕਟ ਦਾ ਵਾਧਾ ਕਰਕੇ ਮੀਤੋੋ ਕੌਰ ਵਾਸੀ ਭੀਖੀ ਉਕਤ ਨੂੰ ਦੋੋਸ਼ੀ ਨਾਮਜਦ ਕੀਤਾ ਗਿਆ ਹੈ, ਜਿਸ ਨੂੰ ਵੀ ਜਲਦੀ ਹੀ ਗਿ੍ਫਤਾਰ ਕਰਕੇ ਮੁਕੱਦਮਾ 'ਚ ਹੋੋਰ ਪ੍ਰਗਤੀ ਕੀਤੀ ਜਾਵੇਗੀ। ਦੋੋਸ਼ਣ ਮੀਤੋ ਕੌਰ ਵੀ ਨਸ਼ੇ ਵੇਚਣ ਦਾ ਧੰਦਾ ਕਰਦੀ ਹੈ, ਜਿਸ ਖ਼ਿਲਾਫ਼ ਵੀ ਨਸ਼ੀਲੀਆਂ ਗੋੋਲੀਆਂ ਤੇ ਆਬਕਾਰੀ ਐਕਟ ਦੇ 4 ਮਾਮਲੇ ਦਰਜ਼ ਹਨ, ਜੋ ਅਦਾਲਤ 'ਚ ਚੱਲ ਰਹੇ ਹਨ। ਇਸ ਤੋਂ ਇਲਾਵਾ ਥਾਣਾ ਜੌੜਕੀਆਂ ਦੀ ਪੁਲਿਸ ਨੇ 100 ਲੀਟਰ ਲਾਹਣ ਸਮੇਤ ਭੋਲਾ ਸਿੰਘ ਵਾਸੀ ਬਾਜੇਵਾਲਾ ਨੂੰ ਮੁਖਬਰੀ ਮਿਲਣ ਤੇ ਕਾਬੂ ਕਰਕੇ ਉਸ ਤੋਂ 100 ਲੀਟਰ ਲਾਹਣ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।