-5090 ਨਸ਼ੀਲੀਆਂ ਗੋਲੀਆਂ ਤੇ 120 ਲੀਟਰ ਲਾਹਣ ਬਰਾਮਦ

-2 ਕਾਰਾਂ ਅਤੇ 1 ਮੋਟਰਸਾਈਕਲ ਦੀ ਬਰਾਮਦ

ਕੁਲਜੀਤ ਸਿੰਘ ਸਿੱਧੂ, ਮਾਨਸਾ : ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਕਾਰਵਾਈ ਕਰਦਿਆਂ ਮਾਨਸਾ ਪੁਲਿਸ ਨੇ ਬੁੱਧਵਾਰ ਨੂੰ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 10 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਬਰੇਟਾ ਦੀ ਪੁਲਿਸ ਨੇ 5000 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਡੀਲਕਸ ਬਿਨਾਂ ਨੰਬਰੀ ਸਿਮਰਨਜੀਤ ਸਿੰਘ ਵਾਸੀ ਕਿਸ਼ਨਗੜ੍ਹ ਤੇ ਅਨਿੱਲ ਕੁਮਾਰ ਕੁੜਾਲ, ਹਰਿਆਣਾ ਤੋਂ ਬਰਾਮਦ ਕੀਤਾ ਹੈ। ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋਂ ਉਕਤ ਦੋਨਾਂ ਦੋਸ਼ੀਆਂ ਨੂੰ ਬਾਹੱਦ ਪਿੰਡ ਬਖਸ਼ੀਵਾਲਾ ਵਿਖੇ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਨ੍ਹਾਂ ਤੋਂ 5000 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਕੀਤੀ। ਜਿਨ੍ਹਾਂ ਦੇ ਵਿਰੁੱਧ ਐੱਨਡੀਪੀਐੱਸ ਐਕਟ ਦਾ ਉਕਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਗਿ੍ਫ਼ਤਾਰ ਕੀਤੇ ਦੋਨਾਂ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੇ ਦੱਸਿਆ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੇ ਤੀਸਰੇ ਸਾਥੀ ਨੇ ਮਿਲ ਕੇ ਪੈਸੇ ਇਕੱਠੇ ਕਰਕੇ ਦਿੱਲੀ ਤੋਂ ਕਿਸੇ ਨਾਮਲੂਮ ਵਿਅਕਤੀ ਤੋਂ 35 ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਕੁੱਲ 17 ਹਜ਼ਾਰ 500 ਰੁਪਏ ਦੀਆਂ ਮੁੱਲ ਲੈ ਕੇ ਆਏ ਸੀ ਅਤੇ ਅੱਗੇ ਨਸ਼ੇੜੀਆਂ ਨੂੰ 100 ਰੁਪਏ ਪ੍ਰਤੀ ਪੱਤੇ (10 ਗੋਲੀਆ) ਦੇ ਹਿਸਾਬ ਨਾਲ ਕੁੱਲ 50 ਹਜ਼ਾਰ ਰੁਪਏ ਦੀਆਂ ਵੇਚ ਕੇ ਮੋਟੀ ਕਮਾਈ ਕਰਨੀ ਸੀ। ਇਸੇ ਤਰ੍ਹਾਂ ਥਾਣਾ ਝੁਨੀਰ ਦੀ ਪੁਲਿਸ ਨੇ 108 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਕਾਰ ਲੀਵਾ ਨੰ: ਪੀਬੀ.31-9362 ਸਮੇਤ ਭੁਪਿੰਦਰ ਸਿੰਘ ਵਾਸੀ ਚਚੋਹਰ ਨੂੰ ਗਿ੍ਫਤਾਰ ਕੀਤਾ ਹੈ, ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ 96 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਅਲਟੋ ਕਾਰ ਨੰ:ਡੀਐੱਲ.3ਸੀਐੱਮ-8663 ਪਰਮਿੰਦਰ ਸਿੰਘ ਵਾਸੀ ਨੰਗਲ ਖੁਰਦ ਤੇ ਰਮੇਸ਼ ਸਿੰਘ ਮੇਸੀ ਵਾਸੀ ਜੁਵਾਹਰਕੇ ਤੋਂ ਬਰਾਮਦ ਕੀਤੀ ਹੈ। ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਹਨੀ ਸਿੰਘ ਵਾਸੀ ਹਸਨਪੁਰ ਤੇ 20 ਲੀਟਰ ਲਾਹਣ ਸਮੇਤ ਵਸੀਰ ਖਾਂ ਵਾਸੀ ਬੀਰੋਕੇ ਨੂੰ ਗਿ੍ਫ਼ਤਾਰ ਕੀਤਾ ਹੈ, ਥਾਣਾ ਸਦਰ ਮਾਨਸਾ ਦੀ ਪੁਲਿਸ ਨੇ 12 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਧੰਨਦੇਵ ਸਿੰਘ ਉਰਫ ਧੰਨਾ, 100 ਲੀਟਰ ਲਾਹਣ ਸਮੇਤ ਬੂਟਾ ਸਿੰਘ ਵਾਸੀ ਖਾਰਾ ਤੇ ਪੋਣੇ 10 ਬੋਤਲਾਂ ਸ਼ਰਾਬ ਸਮੇਤ ਬਿੰਦਰ ਸਿੰਘ ਵਾਸੀ ਖੋਖਰ ਖੁਰਦ ਨੂੰ ਗਿ੍ਫ਼ਤਾਰ ਕੀਤਾ ਹੈ। ਥਾਣਾ ਭੀਖੀ ਦੀ ਪੁਲਿਸ ਨੇ 50 ਨਸ਼ੀਲੀਆਂ ਗੋਲੀਆਂ ਪਰਮਜੀਤ ਸਿੰਘ ਤੇ ਕਰਮਜੀਤ ਸਿੰਘ ਵਾਸੀ ਭੀਖੀ ਤੋਂ ਬਰਾਮਦ ਕੀਤੀਆਂ ਹਨ। ਥਾਣਾ ਜੋਗਾ ਦੀ ਪੁਲਿਸ ਨੇ 40 ਨਸ਼ੀਲੀਆਂ ਗੋਲੀਆਂ ਮਿੱਠੂ ਸਿੰਘ ਵਾਸੀ ਭੁਪਾਲ ਕਲਾਂ ਨੂੰ ਗਿ੍ਫ਼ਤਾਰ ਕੀਤਾ ਹੈ।